ਅਪਰਾਧਸਿਆਸਤਖਬਰਾਂ

ਬਿਲਾਵਲ ਭੁੱਟੋ ਦੀ ਗ੍ਰਿਫ਼ਤਾਰੀ ਦੀ ਖ਼ਬਰ ਝੂਠੀ ਨਿਕਲੀ

ਇਸਲਾਮਾਬਾਦ-ਸੋਸ਼ਲ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਯਾਤਰਾ ’ਤੇ ਗਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੂੰ  ਨਿਊਯਾਰਕ ’ਚ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਇਨ੍ਹਾਂ ਰਿਪੋਰਟਾਂ ’ਚ ਗ੍ਰਿਫ਼ਤਾਰੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲ ਦੇ ਬੁਲਾਰੇ ਮੁਮਤਾਜ ਜੇਹਰਾ ਬਲੂਚ ਨੇ ਨਿਊਯਾਰਕ ’ਚ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਨੂੰ ਝੂਠੀਆਂ ਅਤੇ ਤੱਥਾਂ ਦੇ ਉਲਟ ਦੱਸਿਆ।
ਆਪਣੀ ਹਫ਼ਤਾਵਾਰੀ ਪ੍ਰੈੱਸ ਬ੍ਰੀਫਿੰਗ ’ਚ ਉਨ੍ਹਾਂ ਨੇ ਇਸ ਖ਼ਬਰ ਨੂੰ ਫਰਜ਼ੀ ਦੱਸਦੇ ਹੋਏ ਇਸ ਮਾਮਲੇ ’ਤੇ ਇਕ ਪੱਤਰਕਾਰ ਦੀ ਗੰਭੀਰਤਾ ’ਤੇ ਸਵਾਲ ਚੁੱਕਿਆ। ਵਿਦੇਸ਼ ਮੰਤਰਾਲਾ ਨੇ ਬਿਲਾਵਲ ਦੀ ਅਮਰੀਕਾ ਯਾਤਰਾ ਨੂੰ ‘ਵੱਧ ਤੋਂ ਵੱਧ ਉਤਪਾਦਕ’ ਅਤੇ ‘ਪਾਕਿਸਤਾਨ ਦੇ ਵਿਆਪਕ ਦੋ-ਪੱਖੀ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਦਿਸ਼ਾ ’ਚ ਇਕ ਹੋਰ ਮਹੱਤਵਪੂਰਨ ਕਦਮ’ ਦੱਸਿਆ।

Comment here