ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਬਿਲਾਵਲ ਨੇ ਸ਼ਿਵਲਿੰਗ ਤੇ ਚੜਾਇਆ ਜਲ, ਸਿਆਸਤ ਚ ਭੂਚਾਲ

ਇਸਲਾਮਾਬਾਦ-ਕੱਟੜ ਧਰਮ ਪ੍ਰਪੰਰਾਵਾਂ ਵਾਲੇ ਮੁਲਕ ਪਾਕਿਸਤਾਨ ਵਿੱਚ ਜਿੱਥੇ ਘੱਟਗਿਣਤੀਆਂ ਤੇ ਉਹਨਾਂ ਦੇ ਧਾਰਮਿਕ ਅਕੀਦੇ, ਅਸਥਾਨ ਸੁਰੱਖਿਅਤ ਨਹੀਂ, ਓਥੇ ਮੁਲਕ ਦਾ ਮੰਤਰੀ ਇਕ ਮੰਦਰ ਚ ਪੂਜਾ ਅਰਚਨਾ ਕਰੇ ਤਾਂ ਵਿਵਾਦ ਤਾਂ ਹੋਣਾ ਹੀ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਇਕ ਸ਼ਿਵ ਮੰਦਿਰ ’ਚ ਪੂਜਾ ਅਰਚਨਾ ਕਰਨ ਸਬੰਧੀ ਇਕ ਲੀਕ ਹੋਏ ਵੀਡੀਓ ਨੇ ਪੂਰੇ ਪਾਕਿਸਤਾਨ ’ਚ ਭੂਚਾਲ ਲੈ ਆਂਦਾ ਹੈ।  ਵੀਡੀਓ ਦੇ ਚੱਲਦਿਆਂ ਪਾਕਿਸਤਾਨ ਦੇ ਕੱਟੜਪੰਥੀਆਂ ਨੇ ਬਿਲਾਵਲ ਨੂੰ ਆੜੇ ਹੱਥੀਂ ਲਿਆ ਹੈ। ਇਸ ਵੀਡੀਓ ’ਚ ਬਿਲਾਵਲ ਸਿੰਧ ਸੂਬੇ ਦੇ ਇਕ ਸ਼ਹਿਰ ’ਚ ਸ਼ਿਵ ਮੰਦਿਰ ’ਚ ਪੂਜਾ ਅਰਚਨਾ ਕਰਦੇ ਅਤੇ ਸ਼ਿਵਲਿੰਗ ’ਤੇ ਜਲ ਅਰਪਿਤ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਉਹ ਇਹ ਵੀ ਕਹਿੰਦੇ ਸੁਣਾਈ ਦਿੰਦੇ ਹਨ ਕਿ ਸਾਨੂੰ ਦੀਵਾਲੀ ਦਾ ਤਿਉਹਾਰ ਹਿੰਦੂ ਭਰਾਵਾਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਹੈ। ਇਸ ਵੀਡੀਓ ਕਾਰਨ ਪਾਕਿਸਤਾਨ ਦੇ ਕੱਟੜਪੰਥੀਆਂ ਦੇ ਹੱਥ ਪਾਕਿਸਤਾਨ ਦੀ ਮੌਜੂਦਾ ਸਰਕਾਰ ਅਤੇ ਵਿਸ਼ੇਸ਼ ਕਰਕੇ ਬਿਲਾਵਲ ਭੁੱਟੋ ਜ਼ਰਦਾਰੀ ਖ਼ਿਲਾਫ਼ ਇਕ ਹਥਿਆਰ ਲੱਗਾ ਹੈ। ਇਸ ਸਬੰਧੀ ਬਿਲਾਵਲ ਨੇ ਚੁੱਪ ਧਾਰਨ ਕੀਤੀ ਹੋਈ ਹੈ। ਪਰ ਕੱਟੜਪੰਥੀ ਬਿਲਾਵਲ ਤੋਂ ਜੁਆਬ ਤਲਬੀ ਕਰਨ ਤੇ ਕਾਰਵਾਈ ਕਰਨ ਲਈ ਅਵਾਜ਼ ਚੁੱਕਣ ਲੱਗੇ ਹਨ।

Comment here