ਮੁੰਬਈ-ਦੁਨੀਆਂ ਭਰ ਵਿਚ ਆਤਮ ਹੱਤਿਆ ਦਾ ਰੁਝਾਨ ਵੱਧ ਰਿਹਾ ਹੈ। ਮੁੰਬਈ ’ਚ ਮਸ਼ਹੂਰ ਰੀਅਲ ਅਸਟੇਟ ਡਿਵੈਲਪਰ ਪਾਰਸ ਪੋਰਵਾਲ ਨੇ ਇਕ ਇਮਾਰਤ ਦੀ 23ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੂੰ ਬਾਅਦ ’ਚ ਬਿਲਡਰ ਦੇ ਜਿਮ ’ਚੋਂ ਇਕ ਸੁਸਾਈਡ ਨੋਟ ਮਿਲਿਆ। ਜਿਸ ’ਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਅਤੇ ਕਿਸੇ ਤੋਂ ਪੁੱਛ-ਗਿੱਛ ਨਹੀਂ ਕੀਤੀ ਜਾਣੀ ਚਾਹੀਦੀ।
ਚਿੰਚਪੋਕਲੀ ਰੇਲਵੇ ਸਟੇਸ਼ਨ ਨੇੜੇ ਸ਼ਾਂਤੀ ਕਮਲ ਹਾਊਸਿੰਗ ਸੋਸਾਇਟੀ ’ਚ ਸਥਿਤ ਆਪਣੇ ਘਰ ’ਚ ਬਣੇ ਜਿਮ ’ਚ ਪੋਰਵਾਲ ਨੇ ਸਵੇਰੇ ਲਗਭਗ 6 ਵਜੇ ਆਪਣੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਪੋਸਟਮਾਰਟਮ ਲਈ ਪੋਰਵਾਲ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ।
Comment here