ਸਿਹਤ-ਖਬਰਾਂਖਬਰਾਂ

ਬਿਮਾਰ ਔਰਤ ਨੂੰ ਮੋਢਿਆਂ ਤੇ ਚੁੱਕ ਕੇ ਹਸਪਤਾਲ ਵੱਲ ਦੌੜਿਆ ਪਤੀ

ਜਾਨ ਫੇਰ ਵੀ ਨਹੀੰ ਬਚਾਈ ਜਾ ਸਕੀ

ਨੰਦੂਰਬਾਰ-ਮਹਾਰਾਸ਼ਟਰ  ਦੇ ਨੰਦੂਰਬਾਰ  ਜ਼ਿਲ੍ਹੇ ਵਿੱਚ ਇੱਕ ਬਿਮਾਰ ਔਰਤ ਨੂੰ ਬਚਾਉਣ ਲਈ ਉਸ ਦੇ ਪਤੀ ਨੇ ਉਸ ਨੂੰ ਆਪਣੇ ਮੋਢਿਆਂ ‘ਤੇ ਚੁੱਕਿਆ ਅਤੇ ਪੰਜ ਕਿੱਲੋਮੀਟਰ ਤੱਕ ਤੁਰਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਗਈ। ਔਰਤ ਦੀ ਪਛਾਣ ਸਿੱਧਲੀਬਾਈ ਪਦਵੀ ਵਜੋਂ ਹੋਈ ਹੈ। ਉਹ ਬਿਮਾਰ ਸੀ।  ਉਸ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਲਿਆਂਦਾ ਜਾ ਰਿਹਾ ਸੀ, ਪਰ ਕਬਾਇਲੀ ਖੇਤਰ ਤਦੌਦਾ ਤੋਂ ਧੜਗਾਵ ਦੇ ਜ਼ਿਲ੍ਹਾ ਹਸਪਤਾਲ ਦੇ ਵਿਚਕਾਰ ਦੀ ਸੜਕ ਪਹਾੜੀਆਂ ਵਿੱਚੋਂ ਲੰਘਦੀ ਹੈ। ਰਸਤੇ ਚ ਭਾਰੀ ਮੀਂਹ ਕਾਰਨ ਢਿਗਾਂ ਡਿਗਣ ਨਾਲ ਰਸਤਾ ਬੰਦ ਸੀ, ਐਂਬੂਲੈਂਸ ਅੱਗੇ ਨਹੀਂ ਸੀ ਜਾ ਸਕਦੀ ਤਾਂ ਬਿਮਾਰ ਔਰਤ ਦਾ ਪਤੀ ਪਹਾੜਾਂ ਤੋਂ ਕਰੀਬ 4-5 ਕਿਲੋਮੀਟਰ ਤੱਕ ਆਪਣੇ ਮੋਢਿਆਂ ਉੱਤੇ ਉਸ ਨੂੰ ਚੁਕ ਕੇ  ਹਸਪਤਾਲ ਵੱਲ ਦੌੜਦਾ ਰਿਹਾ, ਪਰ ਜੀਵਨ ਸਾਥਣ ਦੀ ਜਾਨ ਨਹੀ ਬਚਾ ਸਕਿਆ। ਮਹਾਰਾਸ਼ਟਰ ਦੀ ਠਾਕਰੇ ਸਰਕਾਰ ਤੇ ਭਾਜਪਾ ਇਸ ਮੁਦੇ ਨੂੰ ਲੈ ਕੇ ਹੱਲੇ ਬੋਲ ਰਹੀ ਹੈ।

Comment here