ਸਿਆਸਤਖਬਰਾਂਦੁਨੀਆ

ਬਿਮਸਟੈੱਕ ਦੇਸ਼ਾਂ ਲਈ ਸਹਿਯੋਗ ਦੇਣਾ ਸਮਰੱਥਾਵਾਂ ਦਾ ਵਿਕਾਸ ਕਰਨਾ : ਰਾਜਨਾਥ

ਪੁਣੇ-ਇੱਥੇ ਫੌਜੀ ਇੰਜੀਨੀਅਰਿੰਗ ਕਾਲਜ ’ਚ ਆਯੋਜਿਤ ਇਕ ਬਹੁ-ਰਾਸ਼ਟਰੀ, ਬਹੁ-ਏਜੰਸੀ ਅਭਿਆਸ ‘ਪੈਨੇਕਸ-21’ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਚੱਕਰਵਾਤ, ਸੁਨਾਮੀ, ਭੂਚਾਲ ਅਤੇ ਹੜ੍ਹ ਵਰਗੇ ਮੁਸ਼ਕਿਲ ਸਮਿਆਂ ’ਚ ਬਿਮਸਟੈੱਕ ਦੇਸ਼ ਇਕ-ਦੂਜੇ ਦੇ ਨਾਲ ਖੜ੍ਹੇ ਰਹੇ। ਅਭਿਆਸ ਦਾ ਮਕਸਦ ਬਿਮਸਟੈੱਕ ਦੇਸ਼ਾਂ ਲਈ ਆਫਤ ਪ੍ਰਬੰਧਨ ਪਹਿਲੂਆਂ ’ਚ ਸਹਿਯੋਗ ਨੂੰ ਉਤਸ਼ਾਹ ਦੇਣਾ ਅਤੇ ਸਮਰੱਥਾਵਾਂ ਦਾ ਵਿਕਾਸ ਕਰਨਾ ਹੈ। ਭਾਰਤ ਤੋਂ ਇਲਾਵਾ ਬੰਗਲਾਦੇਸ਼, ਭੁਟਾਨ, ਮਿਆਂਮਾਰ, ਨੇਪਾਲ, ਸ਼੍ਰੀਲੰਕਾ ਅਤੇ ਥਾਈਲੈਂਡ ਬਿਮਸਟੈੱਕ ਖੇਤਰੀ ਸੰਗਠਨ ਦੇ ਮੈਂਬਰ ਹਨ।
ਰਾਜਨਾਥ ਸਿੰਘ ਨੇ ਕਿਹਾ ਕਿ ਹਾਲ ਦੇ ਦਹਾਕਿਆਂ ’ਚ ਚੱਕਰਵਾਤ, ਸੁਨਾਮੀ, ਭੂਚਾਲ ਅਤੇ ਹੜ੍ਹ ਵਰਗੀਆਂ ਆਫਤਾਂ ਦੀ ਇਕ ਲੜੀ ਵੇਖੀ ਗਈ ਹੈ, ਜਿਸ ਨਾਲ ਵੱਡੇ ਪੱਧਰ ’ਤੇ ਮੌਤਾਂ ਅਤੇ ਤਬਾਹੀ ਹੋਈ ਹੈ। ਕੇਂਦਰੀ ਮੰਤਰੀ ਨੇ ਕਿਹਾ, ‘‘ਅਜਿਹੇ ਉਲਟ ਹਾਲਾਤਾਂ ਦੇ ਸਮੇਂ ’ਚ ਹੀ ਸਮਝ ਅਤੇ ਦੋਸਤੀ ਦੀ ਡੂੰਘਾਈ ਦਾ ਸਭ ਤੋਂ ਚੰਗਾ ਅੰਦਾਜਾ ਲਾਇਆ ਜਾ ਸਕਦਾ ਹੈ ਅਤੇ ਮੈਨੂੰ ਇਹ ਸਵੀਕਾਰ ਕਰਨ ’ਚ ਕੋਈ ਝਿੱਝਕ ਨਹੀਂ ਹੈ ਕਿ ਬਿਮਸਟੈੱਕ ਦੇਸ਼ ਅਜਿਹੇ ਮੁਸ਼ਕਲ ਹਾਲਾਤਾਂ ’ਚ ਇਕ-ਦੂਜੇ ਦੇ ਨਾਲ ਖੜ੍ਹੇ ਹਨ।’’

Comment here