ਨਵੀਂ ਦਿੱਲੀ- ਬਹੁਤ ਦੁਖਦ ਖਬਰ ਆ ਰਹੀ ਹੈ, ਸੀ ਡੀ ਐਸ ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਇਕ ਐੱਮ.ਆਈ.-17 ਹੈਲੀਕਾਪਟਰ ਤਾਮਿਲਨਾਡੂ ਦੇ ਕੰਨੂਰ ’ਚ ਕ੍ਰੈਸ਼ ਹੋ ਗਿਆ। ਇਸ ਹੈਲੀਕਾਪਟਰ ’ਚ ਉਨ੍ਹਾਂ ਦੀ ਪਤਨੀ ਸਮੇਤ ਕੁਝ ਹੋਰ ਫੌਜ ਦੇ ਅਧਿਕਾਰੀ ਵੀ ਸ਼ਾਮਲ ਸਨ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਬਿਪਿਨ ਰਾਵਤ ਕਿਸੇ ਹਵਾਈ ਹਾਦਸੇ ਦਾ ਸ਼ਿਕਾਰ ਹੋਏ ਹੋਣ। ਸਾਲ 2015 ’ਚ ਵੀ ਉਹ ਇਕ ਹੈਲੀਕਾਪਟਰ ਹਾਦਸੇ ’ਚ ਵਾਲ-ਵਾਲ ਬਚ ਨਿਕਲੇ ਸਨ। ਇਹ ਘਟਨਾ ਸੀ ਫਰਵਰੀ 2015 ਦੀ ਜਦੋਂ ਲੈਫਟੀਨੈਂਟ ਜਨਰਲ ਬਿਪਿਨ ਰਾਵਤ ਫੌਜ ਦੀ ਦੀਮਾਪੁਰ ਸਥਿਤ 3-ਕੋਰ ਦੇ ਹੈੱਡਕੁਆਟਰ ਦੇ ਪ੍ਰਮੁੱਖ ਅਹਦੇ ਨੂੰ ਸੰਭਾਲ ਰਹੇ ਸਨ। ਦੀਮਾਪੁਰ ਤੋਂ ਜਦੋਂ ਉਹ ਆਪਣੇ ਚੀਤਾ ਹੈਲੀਕਾਪਟਰ ’ਚ ਸਵਾਰ ਹੋ ਕੇ ਨਿਕਲੇ ਤਾਂ ਅਚਾਨਕ ਹੀ ਕੁਝ ਉਚਾਈ ’ਤੇ ਉਨ੍ਹਾਂ ਦਾ ਹੈਲੀਕਾਪਟਰ ਬੇਕਾਬੂ ਕੇ ਕ੍ਰੈਸ਼ ਹੋ ਗਿਆ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਇਸ ਘਟਨਾ ਦੇ ਪਿੱਛੇ ਇੰਜਣ ਫੇਲ ਹੋਣ ਦਾ ਕਾਰਨ ਸਾਹਮਣੇ ਆਇਆ ਸੀ। ਇਸ ਹਾਦਸੇ ’ਚ ਜਨਰਲ ਰਾਵਤ ਨੂੰ ਕੁਝ ਮਾਮਲੂ ਸੱਟਾਂ ਲੱਗੀਆਂ ਸਨ। ਫੌਜ ਨੇ ਬਾਅਦ ’ਚ ਖੁਲਾਸਾ ਕੀਤਾ ਸੀ ਕਿ ਹੈਲੀਕਾਪਟਰ ਜ਼ਮੀਨ ਤੋਂ ਸਿਰਫ 20 ਮੀਟਰ ਦੀ ਉਚਾਈ ਤਕ ਹੀ ਪਹੁੰਚ ਸਕਿਆ ਸੀ। ਇਸੇ ਦੌਰਾਨ ਸਿੰਗਲ ਇੰਜਣ ਦੇ ਇਸ ਚੋਪਰ ’ਚ ਕੁਝ ਖਰਾਬੀ ਪੈਦਾ ਹੋ ਗਈ ਅਤੇ ਇਸਦੇ ਦੋਵੇਂ ਪਾਇਲਟਾਂ ਦਾ ਕੰਟਰੋਲ ਟੁੱਟ ਗਿਆ ਪਰ ਕ੍ਰੈਸ਼ ’ਚ ਕਿਸੇ ਦੀ ਵੀ ਜਾਨ ਦੀ ਖਬਰ ਨਹੀਂ ਆਈ ਸੀ। ਇਸ ਘਟਨਾ ’ਚ ਵੀ ਹਵਾਈ ਫੌਜ ਨੇ ਉੱਚ-ਪੱਧਰੀ ਜਾਂਚ ਬਿਠਾਈ ਸੀ।
ਬਿਪਨ ਰਾਵਤ ਜੀ ਨਹੀਂ ਰਹੇ, ਦੁਖਦ ਹਾਦਸੇ ਚ ਪਤਨੀ ਸਮੇਤ ਕਈ ਹੋਰ ਮੌਤਾਂ

ਪਿਛਲੇ ਮਹੀਨੇ ਹੀ ਐਮਆਈ-17 ਅਰੁਣਾਚਲ ਪ੍ਰਦੇਸ਼ ਵਿੱਚ ਕਰੈਸ਼ ਹੋ ਗਿਆ ਸੀ। ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇਨ੍ਹਾਂ ਵਿੱਚ ਭਾਰੀ ਨੁਕਸਾਨ ਵੀ ਹੋਇਆ ਹੈ। Mi-17 V5, ਇਕ ਮੀਡੀਅਮ ਲਿਫਟ ਹੈਲੀਕਾਪਟਰ ਹੈ ਜਿਸ ਨੂੰ ਜਵਾਨਾਂ ਤੇ ਆਰਮ ਟਰਾਂਸਪੋਰਟ, ਫਾਸਰ ਸਪੋਰਟ ਤੇ ਖੋਜਣ ਤੇ ਬਚਾਉਣ ਦੇ ਮਿਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ। ਦੱਸ ਦੇਈਏ ਕਿ ਹਾਦਸਾਗ੍ਰਸਤ ਜਹਾਜ਼ Mi-17 V5 ਭਾਰਤੀ ਹਵਾਈ ਫ਼ੌਜ ਦਾ ਕਾਫੀ ਤਾਕਤਵਰ ਹੈਲੀਕਾਪਟਰ ਮੰਨਿਆ ਜਾਂਦਾ ਹੈ। ਇਸ ਵਿਚ ਦੋ ਇੰਜਣ ਹਨ ਤੇ ਦੇਸ਼ ਦੀ ਵੱਡੀ ਸ਼ਖ਼ਸੀਅਤ ਇਸ ਹੈਲੀਕਾਪਟਰ ਦਾ ਇਸਤੇਮਾਲ ਕਰਦੇ ਰਹੇ ਹਨ, ਇੱਥੋਂ ਤਕ ਕਿ ਪ੍ਰਧਾਨ ਮੰਤਰੀਆਂ ਵੱਲੋਂ ਵੀ ਇਸ ਨੂੰ ਇਸਤੇਮਾਲ ‘ਚ ਲਿਆ ਜਾਂਦਾ ਰਿਹਾ ਹੈ। ਹੈਲੀਕਾਪਟਰ Mi-17 V5 ਆਧੁਨਿਕ ਤਕਨੀਕਾਂ ਨਾਲ ਲੈਸ ਹੁੰਦਾ ਹੈ।ਹੈਲੀਕਾਪਟਰ ਹਵਾਈ ਫ਼ੌਜ ਦੇ ਕਈ ਮਹੱਤਵਪੂਰਨ ਮੁਹਿੰਮਾਂ ਦਾ ਹਿੱਸਾ ਵੀ ਰਿਹਾ ਹੈ। ਭਾਰਤੀ ਹਵਾਈ ਸੈਨਾ ਦਾ Mi-17V-5 ਹੈਲੀਕਾਪਟਰ ਇੱਕ ਮਿਲਟਰੀ ਟਰਾਂਸਪੋਰਟ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਜਹਾਜ਼ਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਰੂਸ ਦੀ ਹੈ ਤੇ ਇਹ ਦੁਨੀਆ ਦੇ ਸਭ ਤੋਂ ਆਧੁਨਿਕ ਹੈਲੀਕਾਪਟਰਾਂ ‘ਚ ਆਉਂਦਾ ਹੈ। ਇਹ ਫੌਜ ਤੇ ਹਥਿਆਰਾਂ ਦੀ ਢੋਆ-ਢੁਆਈ ‘ਚ ਵੀ ਤਾਇਨਾਤ ਕੀਤਾ ਗਿਆ ਹੈ। ਨਾਲ ਹੀ ਚਾਹੇ ਖੋਜ ਅਭਿਆਨ ਹੋਵੇ ਜਾਂ ਰਾਹਤ ਕਾਰਜ, ਉਨ੍ਹਾਂ ਸਾਰੇ ਆਪਰੇਸ਼ਨਾਂ ‘ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਹੈਲੀਕਾਪਟਰ ਦੀ ਵੱਧ ਤੋਂ ਵੱਧ ਰਫ਼ਤਾਰ 250 ਕਿਮੀ./ਘੰਟਾ ਹੈ ਤੇ ਇਹ 6000 ਮੀਟਰ ਤਕ ਦੀ ਉਚਾਈ ਤਕ ਉਡਾਣ ਭਰ ਸਕਦਾ ਹੈ। ਇਕ ਵਾਰ ਈਧਨ ਭਰਨ ਤੋਂ ਬਾਅਦ ਇਹ 580 ਕਿਲੋਮੀਟਰ ਤਕ ਸਫ਼ਰ ਕਰ ਸਕਦਾ ਹੈ। ਹੈਲੀਕਾਪਟਰ ਵੱਧ ਤੋਂ ਵੱਧ 13,000 ਕਿਲੋਗ੍ਰਾਮ ਭਾਰ ਨਾਲ ਉੱਡ ਸਕਦਾ ਹੈ। ਇਸ ਵਿੱਚ ਲਗਪਗ 36 ਹਥਿਆਰਬੰਦ ਸੈਨਿਕਾਂ ਨੂੰ ਲਿਜਾਇਆ ਜਾ ਸਕਦਾ ਹੈ। MI-17V5 ਕਈ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਹੈ। ਇਸ ਵਿੱਚ ਸ਼ਤਰਮ-5 ਮਿਜ਼ਾਈਲਾਂ, ਐਸ-8 ਰਾਕੇਟ, ਇਕ 23 ਐਮਐਮ ਮਸ਼ੀਨ ਗਨ, ਪੀਕੇਟੀ ਮਸ਼ੀਨ ਗੰਨ ਦੇ ਨਾਲ 8 ਫਾਇਰਿੰਗ ਪੋਸਟਾਂ ਵੀ ਹਨ। ਇਨ੍ਹਾਂ ਰਾਹੀਂ ਟੀਚਾ ਸਾਧਣ ਵੱਲ ਧਿਆਨ ਲਗਾਇਆ ਜਾਂਦਾ ਹੈ। ਇਸ ਹੈਲੀਕਾਪਟਰ ‘ਚ ਅਜਿਹੀ ਤਕਨੀਕ ਵੀ ਹੈ ਜਿਸ ਨਾਲ ਇਹ ਰਾਤ ਨੂੰ ਵੀ ਆਸਾਨੀ ਨਾਲ ਕਾਰਵਾਈ ਕਰ ਸਕਦਾ ਹੈ। ਮੁੰਬਈ 26/11 ਹਮਲੇ ਦੌਰਾਨ ਕਮਾਂਡੋ ਆਪਰੇਸ਼ਨ ‘ਚ ਵੀ ਇਸ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਇਸ ਨੇ ਪਾਕਿਸਤਾਨੀ ਲਾਂਚ ਪੈਡ ਨੂੰ ਤਬਾਹ ਕਰਨ ਅਤੇ ਸਰਜੀਕਲ ਸਟ੍ਰਾਈਕ ਵਰਗੀ ਵੱਡੀ ਮੁਹਿੰਮ ਵਿੱਚ ਯੋਗਦਾਨ ਪਾਇਆ।
Comment here