ਅਪਰਾਧਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਬਿਨਾ ਬੂੰਦਾਂ ਪਿਲਾਇਆਂ ਬੱਚਿਆਂ ਦੇ ਲਾਏ ਨਿਸ਼ਾਨ,ਪਾਕਿ ਸਿਹਤ ਅਮਲੇ ਦਾ ਕਾਰਾ

ਇਸਲਾਮਾਬਾਦ- ਪਾਕਿਸਤਾਨ ਵਿੱਚ ਪੋਲੀਓ ਦੇ ਕੁਝ ਮਾਮਲੇ ਮਿਲਣ ਕਰਕੇ ਹੜਕੰਪ ਮਚਿਆ ਪਿਆ ਹੈ ਪਰ ਫੇਰ ਵੀ ਇਥੇ ਚੌਕਸੀ ਨਹੀਂ ਵਰਤੀ ਜਾ ਰਹੀ। ਸਿੰਧ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਪੰਜ ਸਾਲ ਦੇ ਘੱਟ ਉਮਰ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਏ ਬਿਨਾਂ ਉਨ੍ਹਾਂ ਦੀਆਂ ਉਂਗਲੀਆਂ ’ਤੇ ਪੋਲਿਓ ਬੂੰਦਾਂ ਪਿਲਾਉਣ ਦੇ ਨਿਸ਼ਾਨ ਲਗਾ ਦਿੱਤੇ ਜਾਣ ਦਾ ਸਕੈਂਡਲ ਸਾਹਮਣੇ ਆਇਆ ਹੈ। ਬੀਤੇ ਕੁਝ ਦਿਨਾਂ ’ਚ ਸਿੰਧ ਸੂਬੇ ਵਿਚ ਪੋਲਿਓ ਦੇ 7 ਕੇਸ ਮਿਲਣ ਨਾਲ ਪਾਕਿਸਤਾਨ ਵਿਚ ਹੜਕੰਪ ਮਚਿਆ ਹੋਇਆ ਹੈ।  ਸੂਤਰਾਂ ਅਨੁਸਾਰ ਬੇਸ਼ੱਕ ਇਸ ਸਕੈਂਡਲ ’ਤੇ ਪਾਕਿਸਤਾਨ ਸਰਕਾਰ ਨੇ ਚੁੱਪੀ ਬਣਾ ਰੱਖੀ ਹੈ। ਵਿਸ਼ਵ ਪੱਧਰ ’ਤੇ ਬਦਨਾਮੀ ਤੋਂ ਬਚਨ ਲਈ ਇਸ ਸਕੈਂਡਲ ’ਤੇ ਪਰਦਾ ਪਾਇਆ ਜਾ ਰਿਹਾ ਹੈ। ਪਾਕਿਸਤਾਨ ਪੋਲਿਓ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਹੈਦਰਾਬਾਦ ਦੇ ਕੋਆਰਡੀਨੇਟਰ ਫੈਯਾਜ ਹੁਸੈਨ ਅੰਬਾਸੀ ਨੇ ਜੋ ਸਰਕਾਰ ਨੂੰ ਰਿਪੋਰਟ ਦਿੱਤੀ ਹੈ, ’ਚ ਸਪਸ਼ੱਟ ਕਿਹਾ ਕਿ ਸਿੰਧ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਪੋਲਿਓ ਵੈਕਸੀਨ ਦੇਣ ਸਬੰਧੀ ਨਕਲੀ ਉਂਗਲੀ ਦੇ ਨਿਸ਼ਾਨ ਦੇ ਮਾਮਲੇ ਸਾਹਮਣੇ ਆਏ ਹਨ। ਪੁੱਛਗਿਛ ਦੌਰਾਨ ਪਤਾ ਲੱਗਾ ਕਿ ਬੱਚੀ ਦੇ ਕੇਵਲ ਉਂਗਲੀ ’ਤੇ ਨਿਸ਼ਾਨ ਲਗਾਇਆ ਗਿਆ ਸੀ ਪਰ ਉਨ੍ਹਾਂ ਨੂੰ ਪੋਲਿਓ ਦੀਆਂ ਬੂੰਦਾਂ ਨਹੀਂ ਪਿਲਾਈਆਂ ਗਈਆਂ। ਇਸ ਵਿਸ਼ਵ ਪੋਲਿਓ ਮੁਕਤ ਅਭਿਆਨ ਦੇ ਲਈ ਪਾਕਿਸਤਾਨ ਸਰਕਾਰ ਨੇ ਕਰੋੜਾਂ ਰੁਪਏ ਦੀ ਗ੍ਰਾਂਟ ਵਿਸ਼ਵ ਸੰਗਠਨਾਂ ਤੋਂ ਲੈ ਰੱਖੀ ਹੈ। ਅੰਬਾਸੀ ਨੇ ਲਿਖਿਆ ਹੈ ਕਿ ਕੁਝ ਜ਼ਿਲ੍ਹਿਆਂ ਦਾ ਪੋਲਿਓ ਦਾ ਫਰਜ਼ੀ ਡਾਟਾ ਸਾਹਮਣੇ ਆਇਆ ਹੈ। ਹੈਦਰਾਬਾਦ, ਮੀਰਪੁਰ ਖਾਸ ਅਤੇ ਨਵਾਬਸ਼ਾਹ ਡਵੀਜ਼ਨਾਂ ਦੇ ਸਿਹਤ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੇ ਇਹ ਸਕੈਂਡਲ ਕੀਤਾ। ਪਾਕਿਸਤਾਨ ਦੇ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਇਹ ਲਾਪਰਵਾਹੀ ਸਵੀਕਾਰ ਨਹੀਂ ਕੀਤੀ ਜਾ ਸਕਦੀ ਅਤੇ ਭਵਿੱਖ ਵਿਚ ਇਹ ਪੋਲਿਓ ਬੂੰਦਾਂ ਪਿਲਾਉਣ ਦਾ ਟੀਚਾ ਸੌ ਫੀਸਦੀ ਪੂਰਾ ਕੀਤਾ ਜਾਵੇ। ਮੰਤਰੀ ਨੇ ਕਿਹਾ ਕਿ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੋਏ ਨੁਕਸਾਨ ਦੀ ਭਰਪਾਈ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ ਨਾਲ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਅਜਿਹਾ ਗਲਤ ਕੰਮ ਕੋਈ ਕਰਨ ਦੀ ਹਿੰਮਤ ਨਾ ਕਰੇ। ਦੂਜੇ ਪਾਸੇ ਸੰਬੰਧਤ ਇਸ ਮਾਮਲੇ ਵਿਚ ਕੁਝ ਬੋਲਣ ਨੂੰ ਤਿਆਰ ਨਹੀਂ।

Comment here