ਅਪਰਾਧਸਿਹਤ-ਖਬਰਾਂਖਬਰਾਂ

ਬਿਨਾਂ ਜਾਂਚ ਕੀਤੇ 200 ਦੇ ਕਰੀਬ ਕੋਰੋਨਾ ਦੇ ਸੈਂਪਲ ਸਾੜੇ

ਬਰੇਲੀ ਪੀਲੀਭੀਤ ਜ਼ਿਲੇ ‘ਚ ਕੋਰੋਨਾ ਜਾਂਚ ਲਈ ਲਏ ਗਏ ਸੈਂਪਲ ਬਿਨਾਂ ਜਾਂਚ ਦੇ ਹੀ ਸ਼ਹਿਰ ਦੇ ਪੁਰਾਣੇ ਹਸਪਤਾਲ ‘ਚ ਸਥਿਤ ਸੀਐੱਮਓ ਦਫਤਰ ਕੈਂਪਸ ‘ਚ ਬਣੇ ਖੰਡਰ ‘ਚ ਸੜੇ ਹੋਏ ਪਾਏ ਗਏ ਹਨ। ਦੋ ਬਕਸਿਆਂ ਵਿੱਚ ਬੰਦ 200 ਦੇ ਕਰੀਬ ਵੋਇਲ ਟਰਾਂਸਪੋਰਟ ਮੀਡੀਅਮ ਵਾਇਲਾਂ ਨੂੰ ਯੋਜਨਾਬੱਧ ਢੰਗ ਨਾਲ ਖੰਡਰ ‘ਚ ਰੱਖ ਕੇ ਸਾੜ ਦਿੱਤਾ ਗਿਆ। ਇਸ ਮਾਮਲੇ ਦੀ ਫੋਟੋ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਤੋਂ ਬਅਦ ਉਥੇ ਪਹੁੰਚ ਕੇ ਅਸਲੀਅਤ ਜਾਣਨ ਦੀ ਕੋਸ਼ਿਸ਼ ਕੀਤੀ। ਕੈਂਪਸ ਵਿੱਚ ਬਣੇ ਡਰੱਗ ਵੇਅਰ ਹਾਊਸ ਦੇ ਪਿੱਛੇ ਖੰਡਰ ਵਿੱਚ ਪੰਜਾਹ ਤੋਂ ਵੱਧ ਵੀਟੀਐਮ ਸੜੇ ਅਤੇ ਅੱਧੇ ਸੜੇ ਹੋਏ ਮਿਲੇ। ਬਾਕੀ ਵੀਟੀਐਮ ਅਤੇ ਗੱਤੇ ਸੜ ਕੇ ਸੁਆਹ ਹੋ ਗਏ। ਮਾਮਲੇ ਦੀ ਸੂਚਨਾ ਸੀਐਮਓ ਡਾ: ਅਲੋਕ ਕੁਮਾਰ ਨੂੰ ਮਿਲਣ ‘ਤੇ ਉਨ੍ਹਾਂ ਤੁਰੰਤ ਥਾਣਾ ਕੋਤਵਾਲ ਨੂੰ ਸੂਚਿਤ ਕੀਤਾ। ਇਸ ਤੋਂ ਇਲਾਵਾ ਸੀਐਮਓ ਨੇ ਇੰਚਾਰਜ ਸੀਐਮਓ ਡਾ ਰਾਜੇਸ਼ ਭੱਟ, ਸਹਾਇਕ ਜ਼ਿਲ੍ਹਾ ਮਲੇਰੀਆ ਅਫਸਰ ਰਾਜੀਵ ਮੌਰਿਆ ਅਤੇ ਸੈਂਪਲਿੰਗ ਇੰਚਾਰਜ ਅੰਕੁਰ ਭਟਨਾਗਰ ਨੂੰ ਮੌਕੇ ’ਤੇ ਭੇਜਿਆ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਣ ਦੇ ਆਦੇਸ਼ ਦਿੱਤੇ। ਸੀਐਮਓ ਦੇ ਹੁਕਮਾਂ ’ਤੇ ਪੁੱਜੇ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਸਾਰੀ ਸਥਿਤੀ ਸੀਐਮਓ ਨੂੰ ਦੱਸੀ। ਥਾਣਾ ਕੋਤਵਾਲੀ ਤੋਂ ਪੁੱਜੇ ਇੰਸਪੈਕਟਰ ਮੁਹੰਮਦ ਸੈਫ ਖਾਨ ਤੇ ਹੋਰ ਪੁਲੀਸ ਮੁਲਾਜ਼ਮਾਂ ਨੇ ਖੰਡਰ ’ਤੇ ਜਾ ਕੇ ਸੜੇ ਹੋਏ ਵੀ.ਟੀ.ਐਮ ਅਤੇ ਹੋਰ ਸਾਮਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਥਾਣਾ ਕੋਤਵਾਲੀ ਪੁਲੀਸ ਵੱਲੋਂ ਮੌਕੇ ਦੀ ਵੀਡੀਓਗ੍ਰਾਫੀ ਕੀਤੀ ਗਈ। ਵਿਭਾਗੀ ਹੁਕਮਾਂ ‘ਤੇ ਵਧੀਕ ਚੀਫ਼ ਮੈਡੀਕਲ ਅਫ਼ਸਰ ਡਾ. ਹਰੀਦੱਤ ਨੇਮੀ ਨੇ ਖੰਡਰ ‘ਚ ਸੜੇ ਵੀਟੀਐਮ ਨੂੰ ਸੀਲ ਕਰਕੇ ਸੁਰੱਖਿਅਤ ਰੱਖਿਆ।ਬੀਤੇ ਸ਼ੁੱਕਰਵਾਰ ਸਵੇਰੇ ਨੌਂ ਵਜੇ ਮਾਮਲੇ ਦੀ ਸੂਚਨਾ ਵਿਭਾਗੀ ਅਧਿਕਾਰੀਆਂ ਨੂੰ ਦਿੱਤੀ ਗਈ। ਸੀਐਮਓ ਨੇ ਥਾਣਾ ਕੋਤਵਾਲੀ ਵਿੱਚ ਸ਼ਿਕਾਇਤ ਦੇ ਕੇ ਅਧੀਨ ਅਧਿਕਾਰੀਆਂ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਐਮਓ ਦੇ ਹੁਕਮਾਂ ’ਤੇ ਸਵੇਰੇ ਹੀ ਜਾਣਕਾਰੀ ਤਿਆਰ ਕਰ ਲਈ ਗਈ ਸੀ ਪਰ ਦੇਰ ਸ਼ਾਮ ਤਕ ਇਹ ਸੂਚਨਾ ਸ਼ਹਿਰ ਕੋਤਵਾਲੀ ਵਿੱਚ ਨਹੀਂ ਪੁੱਜੀ ਸੀ।

Comment here