ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਬਿਜਲੀ ਗੁੱਲ ਹੋਣ ’ਤੇ ਰਾਸ਼ਟਰਪਤੀ ਸਹੁੰ ਚੁੱਕ ਸਮਾਗਮ ਰੁਕਿਆ

ਕੋਲੰਬੋ-ਵਿਕਰਮਸਿੰਘੇ ਨੇ ਸ਼੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਦੌਰਾਨ ਸੰਸਦ ਕੰਪਲੈਕਸ ਵਿੱਚ ਬਿਜਲੀ ਗੁੱਲ ਹੋਣ ਕਾਰਨ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਣ ਰੋਕ ਦਿੱਤਾ ਗਿਆ। ਖ਼ਬਰਾਂ ਮੁਤਾਬਕ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਤੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਰਾਨਿਲ
ਚੀਫ਼ ਜਸਟਿਸ ਜਯੰਤ ਜੈਸੂਰੀਆ ਨੇ ਸੰਸਦ ਭਵਨ ਕੰਪਲੈਕਸ ਵਿੱਚ 73 ਸਾਲਾ ਵਿਕਰਮਾਸਿੰਘੇ ਨੂੰ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਦੇ ਸਾਹਮਣੇ ਚੁਣੌਤੀ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਕੱਢਣਾ ਅਤੇ ਮਹੀਨਿਆਂ ਦੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ ਹੈ। ਵੈੱਬ ਪੋਰਟਲ ‘ਕੋਲੰਬੋ ਪੇਜ’ ਦੀ ਖ਼ਬਰ ਮੁਤਾਬਕ ਸੀਆਈਡੀ ਵੀਰਵਾਰ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਵਿਕਰਮਾਸਿੰਘੇ ਦੇ ਸਹੁੰ ਚੁੱਕ ਸਮਾਗਮ ਦੌਰਾਨ ਸੰਸਦ ਪਰਿਸਰ ‘ਚ ਬਿਜਲੀ ਖਰਾਬ ਹੋਣ ਦੀ ਜਾਂਚ ਕਰੇਗੀ।
ਵਿਕਰਮਸਿੰਘੇ ਦੇ ਸਹੁੰ ਚੁੱਕ ਸਮਾਗਮ ਦਾ ਸਰਕਾਰੀ ਚੈਨਲ ਰੂਪਵਾਹਿਨੀ ਦੁਆਰਾ ਸਿੱਧਾ ਪ੍ਰਸਾਰਣ ਕੀਤਾ ਜਾਣਾ ਸੀ ਅਤੇ ਨਾਲ ਹੀ ਦੂਜੇ ਟੈਲੀਵਿਜ਼ਨ ਚੈਨਲਾਂ ਦੁਆਰਾ ਵੀ ਪ੍ਰਸਾਰਿਤ ਕੀਤਾ ਜਾਣਾ ਸੀ। ਹਾਲਾਂਕਿ ਖ਼ਬਰਾਂ ਦੇ ਅਨੁਸਾਰ ਰਾਸ਼ਟਰਪਤੀ ਦੇ ਰੈੱਡ ਕਾਰਪੇਟ ‘ਤੇ ਸੰਸਦ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਬਾਅਦ ਲਾਈਵ ਟੈਲੀਕਾਸਟ ਬੰਦ ਹੋ ਗਿਆ। ਬਾਅਦ ‘ਚ ਦੱਸਿਆ ਗਿਆ ਕਿ ਸੰਸਦ ਕੰਪਲੈਕਸ ‘ਚ ਬਿਜਲੀ ਗੁੱਲ ਹੋਣ ਕਾਰਨ ਲਾਈਵ ਟੈਲੀਕਾਸਟ ਬੰਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਸਮੇਂ ਕਰੀਬ 10 ਮਿੰਟ ਤੱਕ ਬਿਜਲੀ ਬੰਦ ਰਹੀ। ਇਸ ਕਾਰਨ ਟੀਵੀ ਚੈਨਲ ਸਹੁੰ ਚੁੱਕ ਸਮਾਗਮ ਦਾ ਪ੍ਰਸਾਰਣ ਨਹੀਂ ਕਰ ਸਕੇ।ਸੰਸਦ ਕੰਪਲੈਕਸ ਵਿੱਚ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ, ਜਨਰੇਟਰ ਆਮ ਤੌਰ ‘ਤੇ ਦੋ ਮਿੰਟਾਂ ਵਿੱਚ ਆਪਣੇ ਆਪ ਚਾਲੂ ਹੋ ਜਾਂਦੇ ਹਨ।

Comment here