ਅੰਮ੍ਰਿਤਸਰ-ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਪਰ ਜਿਸ ਬਦਲਾਅ ਦੀ ਸਰਕਾਰ ਨੇ ਗੱਲ ਕੀਤੀ ਸੀ ਅਤੇ ਪੰਜਾਬ ਵਿੱਚ ਉਹੀ ਬਦਲਾਅ ਆਵੇਗਾ। ਅਫਸੋਸ ਦੀ ਗੱਲ ਹੈ ਕਿ ਲੋਕ ਬਦਲਾਅ ਦੀ ਗੱਲ ਕਰਦੇ ਹਨ ਤੇ ਉਨ੍ਹਾਂ ਦੇ ਮੰਤਰੀ ਧੋਖਾਧੜੀ ਦੇ ਮਾਮਲੇ ‘ਚ ਫਸੇ ਹੋਏ ਹਨ। ਹਰਗੋਬਿੰਦ ਸਾਹਿਬ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣੇ ਦਫਤਰ ਵਿੱਚ ਪੁਲਿਸ ਅਧਿਕਾਰੀ ਨੂੰ ਥੱਪੜ ਮਾਰੇ ਅਤੇ ਉਸਦੀ ਪੱਗ ਉਤਾਰ ਦਿੱਤੀ ਗਈ। ਇੱਕ ਪਾਸੇ ਪੁਲਿਸ ਵੱਲੋਂ ਆਜ਼ਾਦੀ ਦਿਵਸ ‘ਤੇ ਸਨਮਾਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਏਐੱਸਆਈ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ 10 ਘੰਟੇ ਬਾਅਦ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਕਿਉਂਕਿ ਵਿਧਾਇਕ ਰਾਜ਼ੀਨਾਮੇ ਦੇ ਲਈ ਦਬਾਅ ਬਣਾ ਰਿਹਾ ਸੀ।
ਮਜੀਠੀਆ ਨੇ ਕਿਹਾ ਉਹ ਐੱਸਐੱਸਪੀ ਬਟਾਲਾ ਤੋਂ ਪੁੱਛਣਾ ਚਾਹੁੰਦੇ ਹਨ ਕਿ ਦੇਰੀ ਕਿਉਂ ਹੋਈ, ਸਿੰਗਲਾ ਦੇ ਕੇਸ ਵਿੱਚ ਭਗਵੰਤ ਮਾਨ ਦੀ ਗਵਾਹੀ ਜ਼ਰੂਰ ਹੋਣੀ ਚਾਹੀਦੀ ਹੈ ਪਰ ਹੁਣ ਤੱਕ ਕੋਈ ਗਵਾਹੀ ਨਹੀਂ ਹੋਈ, ਜੋ ਵੀ ਏਐਸਆਈ ਦਾ ਬਿਆਨ ਹੈ, ਉਹ ਵੀ ਬਿਕਰਮ ਮਜੀਠੀਆ ਨੇ ਸਾਰੇ ਪੜ੍ਹ ਕੇ ਸੁਣਾਇਆ। ਇਸ ਵਿੱਚ ਕਿਹਾ ਗਿਆ ਸੀ ਕਿ ਵਿਧਾਇਕ ਨੇ ਉਨ੍ਹਾਂ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਤੁਰੰਤ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਅਤੇ ਉਹ ਦੁਪਹਿਰ 1 ਵਜੇ ਦੇ ਕਰੀਬ ਉਥੇ ਪਹੁੰਚ ਗਏ ਸਨ।
ਮਜੀਠੀਆ ਨੇ ਕਿਹਾ ਕਿ ਇਹ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸੁਰੱਖਿਆ ਤੇ ਇਨਸਾਫ਼ ਨਹੀਂ ਦੇ ਸਕੀ, ਜਿਸਨੇ ਕੁੱਟਮਾਰ ਕੀਤੀ ਹੈ ਉਹ ਦਵਿੰਦਰ ਸਿੰਘ ਯੂਥ ਪ੍ਰਧਾਨ ਹੈ ਅਤੇ ਉਸ ਦਾ ਸਾਥ ਦੇਣ ਵਾਲਾ ਸਰਕਲ ਪ੍ਰਧਾਨ ਹੈ। ਉਨ੍ਹਾਂ ਕਿਹਾ ਬਾਘਾ ਪੁਰਾਣਾ ਦੇ ਵਿਧਾਇਕ ਅਮ੍ਰਿਤਪਾਲ ਵਲੋਂ ਪੱਤਰਕਾਰ ਗਗਨ ਕੁੱਟਿਆ ਗਿਆ ਪਰ ਕੋਈ ਕਾਰਵਾਈ ਨਹੀਂ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਵਤਨਪ੍ਰਸਤ ਸਿੱਖ ਕੌਮ ਹੈ ਤੇ ਉਹੀ ਇਸ ਸਮੇਂ ਐੱਨ ਆਈ ਏ ਦੇ ਨਿਸ਼ਾਨੇ ਤੇ ਹੈ ਬੰਦੀ ਸਿੰਘਾਂ ਦੀ ਰਿਹਾਈ ਤੇ ਗੱਲਬਾਤ ਕਰਦੇ ਹੋਏ ਬਿਕਰਮਜੀਤ ਮਜੀਠਿਆ ਨੇ ਕਿਹਾ ਕਿ ਬਿਲਕਸ ਬਾਨੋਂ ਅਤੇ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਸਕਦੇ ਹਨ ਤਾਂ ਫੇਰ ਰੰਗ ਰੂਪ ਜਾਤ ਪਾਤ ਦੇ ਅਧਾਰ ਤੇ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੀ ਜਾਣੀ ਅਤਿ ਦੁਖਦਾਈ ਹੈ।
ਬਿਕਰਮ ਮਜੀਠੀਆ ਨੇ ‘ਆਪ’ ਦੇ ਮੰਤਰੀਆਂ ‘ਤੇ ਚੁੱਕੇ ਸਵਾਲ

Comment here