ਨਵੀਂ ਦਿੱਲੀ-ਪਾਕਿਸਤਾਨ ਨਾਲ ਹਵਾਈ ਝੜਪ ਦੌਰਾਨ ਦੁਸ਼ਮਣ ਦੇ ਲੜਾਕੂ ਜਹਾਜ਼ ਨੂੰ ਢੇਰ ਕਰਨ ਵਾਲਾ ਨਾਇਕ ਅਤੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ , ਭਾਰਤ ਦਾ ਤੀਜਾ ਸਭ ਤੋਂ ਉੱਚ ਯੁੱਧ ਸਮੇਂ ਬਹਾਦਰੀ ਮੈਡਲ ਹੈ। ਵਰਧਮਾਨ ਨੂੰ ਇਹ ਸਨਮਾਨ 27 ਫਰਵਰੀ 2019 ਨੂੰ ਇੱਕ ਹਵਾਈ ਲੜਾਈ ਵਿੱਚ ਪਾਕਿਸਤਾਨੀ ਐਫ-16 ਲੜਾਕੂ ਜਹਾਜ਼ ਨੂੰ ਡੇਗਣ ਲਈ ਦਿੱਤਾ ਗਿਆ ਹੈ।
ਅਭਿਨੰਦਨ ਵਰਤਮਾਨ ਨੇ ਫਰਵਰੀ 2019 ਵਿੱਚ ਪਾਕਿਸਤਾਨ ਨਾਲ ਇੱਕ ਹਵਾਈ ਝੜਪ ਦੌਰਾਨ ਇੱਕ ਦੁਸ਼ਮਣ ਦੇ ਲੜਾਕੂ ਜਹਾਜ਼ ਨੂੰ ਢੇਰ ਕਰ ਦਿੱਤਾ ਸੀ ਅਤੇ ਉਸਨੂੰ ਗੁਆਂਢੀ ਦੇਸ਼ ਵਿੱਚ ਤਿੰਨ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਸੀ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਤੋਂ ਬਾਅਦ, ਅਭਿਨੰਦਨ ਵਰਧਮਾਨ ਨੇ ਹਵਾਈ ਸੰਘਰਸ਼ ਵਿੱਚ ਇੱਕ ਐਫ-16 ਲੜਾਕੂ ਜਹਾਜ਼ ਨੂੰ ਢੇਰ ਕਰ ਦਿੱਤਾ ਸੀ।
ਗੁਆਂਢੀ ਦੇਸ਼ ਨੇ ਬਾਲਾਕੋਟ ਹਵਾਈ ਹਮਲੇ ’ਤੇ ਭਾਰਤ ਵਿਰੁੱਧ ਜਵਾਬੀ ਕਾਰਵਾਈ ਸ਼ੁਰੂ ਕਰਨ ਤੋਂ ਇਕ ਦਿਨ ਬਾਅਦ, ਵਰਧਮਾਨ ਨੇ 27 ਫਰਵਰੀ 2019 ਨੂੰ ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਹਵਾਈ ਝੜਪ ਦੌਰਾਨ, ਮਿਗ-21 ਜਹਾਜ਼ ਡਿੱਗਣ ਤੋਂ ਬਾਅਦ ਗਰੁੱਪ ਕੈਪਟਨ ਵਰਧਮਾਨ ਨੂੰ ਪਾਕਿਸਤਾਨ ਨੇ ਫੜ ਲਿਆ ਸੀ।
ਇਹ ਘਟਨਾ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਦਹਾਕਿਆਂ ਵਿੱਚ ਸਭ ਤੋਂ ਗੰਭੀਰ ਫੌਜੀ ਸੰਕਟ ਸੀ। ਆਪਣਾ ਜਹਾਜ਼ ਡਿੱਗਣ ਤੋਂ ਪਹਿਲਾਂ ਵਰਧਮਾਨ ਨੇ ਪਾਕਿਸਤਾਨ ਦੇ ਢ-16 ਲੜਾਕੂ ਜਹਾਜ਼ ਨੂੰ ਢੇਰ ਕਰ ਦਿੱਤਾ ਸੀ। ਵਰਧਮਾਨ ਨੂੰ ਪਾਕਿਸਤਾਨ ਨੇ 1 ਮਾਰਚ ਦੀ ਰਾਤ ਨੂੰ ਰਿਹਾਅ ਕੀਤਾ ਸੀ। ਭਾਰਤ ਦੇ ਕੂਟਨੀਤਕ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਵਰਧਮਾਨ ਨੂੰ ਵਾਹਗਾ ਸਰਹੱਦ ’ਤੇ ਸੁਰੱਖਿਅਤ ਰਿਹਾਅ ਕਰ ਦਿੱਤਾ।
ਹਵਾਈ ਝੜਪ ਦੌਰਾਨ ਮਿਗ-21 ਬਾਇਸਨ ਤੋਂ ਛਾਲ ਮਾਰਨ ਦੌਰਾਨ ਉਸ ਨੂੰ ਸੱਟਾਂ ਲੱਗੀਆਂ ਸਨ। ਮਿਗ-21 ਜਹਾਜ਼ ਬਹੁਤ ਪੁਰਾਣਾ ਹੈ ਅਤੇ ਇਸ ’ਤੇ ਸਵਾਰ ਹੋਣ ਤੋਂ ਬਾਅਦ ਵੀ ਅਭਿਨੰਦਨ ਦੀ ਅਤਿ ਆਧੁਨਿਕ ਲੜਾਕੂ ਜਹਾਜ਼ ਐੱਫ-16 ਨੂੰ ਹੇਠਾਂ ਸੁੱਟ ਦੇਣ ਲਈ ਸ਼ਲਾਘਾ ਕੀਤੀ ਗਈ ਸੀ ਅਤੇ ਉਹ ਰਾਸ਼ਟਰੀ ਨਾਇਕ ਬਣ ਕੇ ਸਾਹਮਣੇ ਆਏ ਸਨ।
Comment here