ਅਪਰਾਧਸਿਆਸਤਖਬਰਾਂ

ਬਾਰਾਮੂਲਾ ‘ਚ ਲਸ਼ਕਰ ਦਾ ਸਹਿਯੋਗੀ ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ-ਪੁਲਸ ਨੇ ਦੱਸਿਆ ਕਿ ਨਾਗਬਲ ਚੰਦੂਸਾ ਪਿੰਡ ‘ਚ ਅੱਤਵਾਦੀਆਂ ਦੀ ਆਵਾਜਾਈ ਦੇ ਸੰਬੰਧ ‘ਚ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਜੰਮੂ ਕਸ਼ਮੀਰ ਪੁਲਸ ਨੇ ਬਾਰਾਮੂਲਾ ਜ਼ਿਲ੍ਹੇ ‘ਚ ਲਸ਼ਕਰ-ਏ-ਤੋਇਬਾ ਦੇ ਇਕ ਸ਼ੱਕੀ ਅੱਤਵਾਦੀ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਬਾਰਾਮੂਲਾ ਪਲੁਸ ਅਤੇ 52 ਆਰ.ਆਰ. ਦੇ ਸੰਯੁਕਤ ਫ਼ੋਰਸਾਂ ਨੇ ਸ਼ਰੰਜ ਕ੍ਰਾਸਿੰਗ ‘ਤੇ ਇਕ ਐੱਮ.ਵੀ.ਸੀ.ਪੀ. (ਮੋਬਾਇਲ ਵਾਹਨ ਚੈੱਕ ਪੋਸਟ) ਰੱਖਿਆ। ਸ਼ਰੁੰਜ ਤੋਂ ਨਾਗਬਲ ਚੰਦੂਸਾ ਵੱਲ ਆ ਰਹੇ ਇਕ ਸ਼ੱਕੀ ਵਿਅਕਤੀ ਨੇ ਤਾਇਨਾਤ ਪੁਲਸ ਕਰਮੀਆਂ ਨੂੰ ਦੇਖਦੇ ਹੋਏ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ। ਤਲਾਸ਼ੀ ‘ਚ ਉਸ ਕੋਲੋਂ ਇਕ ਗ੍ਰਨੇਡ ਬਰਾਮਦ ਕੀਤਾ ਗਿਆ। ਪੁਲਸ ਨੇ ਭਾਰਤੀ ਹਥਿਆਰਬੰਦ ਐਕਟ ਅਤੇ ਯੂ.ਏ. (ਪੀ) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਅਸ਼ਰਫ਼ ਮੀਰ ਵਜੋਂ ਹੋਈ ਹੈ ਜੋ ਲਸ਼ਕਰ ਦੇ ਅੱਤਵਾਦੀ ਸਹਿਯੋਗੀ ਵਜੋਂ ਕੰਮ ਕਰ ਰਿਹਾ ਸੀ।

Comment here