ਅਪਰਾਧਸਿਆਸਤਖਬਰਾਂ

ਬਾਰਾਮੂਲਾ ’ਚ ਇਕ ਅੱਤਵਾਦੀ ਮਾਰਿਆ

ਜੰਮੂ-ਇਥੋਂ ਦੇ ਬਾਰਾਮੂਲਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਚੇਰਦਾਰੀ ’ਚ ਫ਼ੌਜ ਅਤੇ ਪੁਲਸ ਦਲ ਨਾਲ ਹੋਈ ਗੋਲੀਬਾਰੀ ’ਚ ਇਕ ਅੱਤਵਾਦੀ ਮਾਰਿਆ ਗਿਆ। ਪੁਲਸ ਨੇ ਟਵੀਟ ਕਰ ਕੇ ਕਿਹਾ,‘‘ਅੱਤਵਾਦੀ ਨੇ ਬਾਰਾਮੂਲਾ ਦੇ ਚੇਰਦਾਰੀ ’ਚ ਫ਼ੌਜ ਅਤੇ ਪੁਲਸ ਦੇ ਏ.ਡੀ.ਪੀ. ’ਤੇ ਗੋਲੀਬਾਰੀ ਕੀਤੀ, ਚੌਕਸ ਜਵਾਨਾਂ ਦੀ ਕਾਰਵਾਈ ’ਚ ਇਕ ਅੱਤਵਾਦੀ ਮਾਰਿਆ ਗਿਆ।’’
ਪੁਲਸ ਨੂੰ ਉਸ ਕੋਲੋਂ ਇਕ ਪਿਸਟਲ, ਲੋਡੇਡ ਮੈਗਜ਼ੀਨ ਅਤੇ ਪਾਕਿਸਤਾਨ ’ਚ ਬਣਿਆ ਹੱਥਗੋਲਾ ਬਰਾਮਦ ਹੋਇਆ ਹੈ। ਪੁਲਸ ਟਵਿੱਟਰ ’ਤੇ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਦੇ ਹਵਾਲੇ ਤੋਂ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ਵਾਨੀ, ਕੁਲਗਾਮ ਵਾਸੀ ਦੇ ਰੂਪ ’ਚ ਹੋਈ ਹੈ। ਉਸ ਨੇ 2 ਅਕਤੂਬਰ ਨੂੰ ਕੁਲਗਾਮ ਦੇ ਵਾਨਪੋਹ ’ਚ ਪ੍ਰਵਾਸੀ ਮਜ਼ਦੂਰਾਂ ਦੇ ਕਤਲ ਨੂੰ ਲੈ ਕੇ ਅੱਤਵਾਦੀਆਂ ਦੀ ਮਦਦ ਕੀਤੀ ਸੀ। ਉਹ ਬਾਰਾਮੂਲਾ ’ਚ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਣ ਜਾ ਰਿਹਾ ਸੀ। ਸੁਰੱਖਿਆ ਫ਼ੋਰਸਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਮੁਹਿੰਮ ਦੇ ਅਧੀਨ ਇਸ ਮਹੀਨੇ 19 ਅੱਤਵਾਦੀ ਮਾਰੇ ਗਏ ਹਨ।

Comment here