ਪਠਾਨਕੋਟ-ਬਾਰਡਰ ਇਲਾਕਿਆਂ ਦੇ ਵਿੱਚ ਸੁਰੱਖਿਆ ਵਧਾਉਣ ਦੇ ਲਈ ਡੀਜੀਪੀ ਪੰਜਾਬ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਬਾਰਡਰ ਜ਼ਿਲ੍ਹੇ ਦੇ ਨਾਲ ਲੱਗਦੇ ਸਾਰੇ ਇਲਾਕਿਆਂ ’ਚ ਰਾਤ 9 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਜਾਵੇ । ਇਹ ਗੱਲ ਦਾ ਪ੍ਰਗਟਾਵਾ ਐਸਐਸਪੀ ਪਠਾਨਕੋਟ ਸੁਰਿੰਦਰਾ ਲਾਂਬਾ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਪਠਾਨਕੋਟ ਦੇ ਨਾਲ ਲੱਗਦੇ ਬਾਰਡਰ ਇਲਾਕਿਆਂ ’ਚ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਰਡਰ ਦੇ ਨਾਲ ਲੱਗਦੇ ਨਾਕਿਆਂ ’ਤੇ ਹਰ ਸਮੇਂ ਇੱਕ ਐੱਨਜੀਓ ਤੈਨਾਤ ਹੋਵੇਗਾ। ਇਸਦੇ ਨਾਲ ਹੀ ਰਾਤ ਨੂੰ ਇਨ੍ਹਾਂ ਇਲਾਕਿਆਂ ’ਚ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਦੋ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਦੋ ਡੀਐਸਪੀ ਰੈਂਕ ਦੇ ਅਧਿਕਾਰੀ ਹਰ ਸਮੇਂ ਜਾਂਚ ਟੀਮ ਵਿਚ ਮੌਜੂਦ ਰਹਿਣਗੇ ਅਤੇ ਉਹ ਖੁਦ ਵੀ ਲਗਾਤਾਰ ਰਾਤ ਦੀ ਜਾਂਚ ’ਤੇ ਜਾਂਦੇ ਰਹਿੰਦੇ ਹਨ ਤਾਂ ਜੋ ਸੁਰੱਖਿਆ ਨੂੰ ਦਰੁਸਤ ਰੱਖਿਆ ਜਾ ਸਕੇ।
ਬਾਰਡਰ ਨੇੜਲੇ ਇਲਾਕਿਆਂ ’ਚ ਸੁਰੱਖਿਆ ਵਧਾਈ

Comment here