ਸਿਆਸਤਖਬਰਾਂਚਲੰਤ ਮਾਮਲੇ

ਬਾਬਾ ਖ਼ਾਲਸਾ ਨੇ ਹਵਾਈ ਅੱਡਿਆਂ ਕਿਰਪਾਨ ਦੀ ਪ੍ਰਵਾਨਗੀ ਦਾ ਕੀਤਾ ਸਵਾਗਤ

ਅੰਮ੍ਰਿਤਸਰ : ਬੀਤੇ ਦਿਨੀ ਹੀ ਕੇਂਦਰ ਸਰਕਾਰ ਨੇ ਘਰੇਲੂ ਸਫਰ ਦੌਰਾਨ ਅਤੇ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਦੀ ਮੰਨਜੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸਿੱਖ ਕਰਮਚਾਰੀਆਂ ’ਤੇ ਡਿਊਟੀ ਦੌਰਾਨ ਹਵਾਈ ਅੱਡੇ ’ਤੇ ਕਿਰਪਾਨ ਲਿਜਾਉਣ ’ਚ ਲਗਾਈ ਗਈ ਰੋਕ ਹਟਾਉਣ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਯਾਤਰੂਆਂ ਨੂੰ ਘਰੇਲੂ ਉਡਾਣਾਂ ’ਚ ਸਫ਼ਰ ਦੌਰਾਨ 9 ਇੰਚ ਤੱਕ ਕਿਰਪਾਨ ਪਹਿਨ ਸਕਣ ਦੀ ਕੇਂਦਰ ਵੱਲੋਂ ਦਿੱਤੀ ਗਈ ਪ੍ਰਵਾਨਗੀ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਭਰਵਾਂ ਸਵਾਗਤ ਕੀਤਾ ਹੈ। ਜਾਰੀ ਬਿਆਨ ’ਚ ਦਮਦਮੀ ਟਕਸਾਲ ਦੇ ਮੁਖੀ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਨ ਦ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਫੈਲੇ ਗੈਰ-ਰਿਹਾਇਸ਼ੀ ਭਾਰਤੀ (ਐਨ.ਆਰ.ਆਈ.) ਵਿਚੋਂ ਸਭ ਤੋਂ ਵੱਧ ਲੋਕਾਂ ਦਾ ਸੰਬੰਧ ਪੰਜਾਬ ਨਾਲ ਹਨ, ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਆਉਂਦੇ ਹਨ। ਅੰਮ੍ਰਿਤਸਰ ਧਾਰਮਿਕ ਹੀ ਨਹੀਂ ਵਪਾਰਕ ਤੇ ਸਭਿਆਚਾਰਕ ਗਤੀਵਿਧੀਆਂ ਦਾ ਵੀ ਕੇਂਦਰ ਹੈ। ਬੇਸ਼ੱਕ ਅਕਤੂਬਰ 2019 ਨੂੰ, ਰਾਸ਼ਟਰੀ ਕੈਰੀਅਰ ਏਅਰ ਇੰਡੀਆ ਨੇ ਗੁਰੂ ਨਾਨਕ ਦੇਵ ਜੀ ਦੇ 550ਵੀਂ ਪ੍ਰਕਾਸ਼ ਗੁਰਪੁਰਬ ਮੌਕੇ ’ਤੇ ਅੰਮ੍ਰਿਤਸਰ ਤੋਂ ਲੰਡਨ ਸਟੈਨਸਟੇਡ (ਯੂ.ਕੇ.) ਦੀ ਆਪਣੀ ਪਹਿਲੀ ਉਡਾਣ ਦੌਰਾਨ ਆਪਣੇ ਚੋਟੀ ਦੇ ਮਾਡਲ ਜਹਾਜ਼ਾਂ ਵਿੱਚੋਂ ਇੱਕ ’ਤੇ ਜ਼ਏਕ ਓਂਕਾਰਜ਼ ਲਿਖਦਿਆਂ ਵਿਸ਼ਵ ਨੂੰ ਸ਼ਾਂਤੀ, ਸਦਭਾਵਨਾ ਅਤੇ ਸਰਬ ਸਾਂਝੀਵਾਲਤਾ ਦੀ ਇੱਕ ਵਿਲੱਖਣ ਉਦਾਹਰਨ ਪੇਸ਼ ਕੀਤਾ। ਰਾਸ਼ਟਰੀ ਕੈਰੀਅਰ ਦੁਆਰਾ ਅੰਮ੍ਰਿਤਸਰ- ਟੋਰਾਂਟੋ/ਵੈਨਕੂਵਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਨਾਲ ਲੱਖਾਂ ਯਾਤਰੀਆਂ ਨੂੰ ਲਾਭ ਹੋਵੇਗਾ ਅਤੇ ਵਿਸ਼ਵ ਭਰ ਵਿੱਚ ਸਦਭਾਵਨਾ ਦਾ ਇੱਕ ਹੋਰ ਸੰਦੇਸ਼ ਜਾਵੇਗਾ। ਇਹ ਭਾਰਤ-ਕੈਨੇਡੀਅਨ ਵਪਾਰ, ਵਣਜ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਦੇ ਕਿਸਾਨਾਂ ਨੂੰ ਆਰਥਿਕ ਲਾਭ ਪਹੁੰਚਾਏਗਾ। ਇਨ੍ਹਾਂ ਸਿੱਧੀਆਂ ਉਡਾਣਾਂ ਦਾ ਅਮਰੀਕਾ ਦੇ ਸੈਨ ਫਰਾਂਸਿਸਕੋ, ਨਿਊਯਾਰਕ, ਵਾਸ਼ਿੰਗਟਨ ਡੀਸੀ. ਸਮੇਤ ਕੈਨੇਡਾ ਅਤੇ ਅਮਰੀਕਾ ਦੇ ਹੋਰ ਸ਼ਹਿਰਾਂ ਦੇ 10 ਲੱਖ ਤੋਂ ਵੱਧ ਪੰਜਾਬੀ ਪ੍ਰਵਾਸੀ ਵੀ ਫ਼ਾਇਦਾ ਉਠਾ ਸਕਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਕੈਰੀਅਰ ਪਹਿਲਾਂ ਹੀ ਦਿੱਲੀ ਤੋਂ ਟੋਰਾਂਟੋ/ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰ ਰਿਹਾ ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ ਉੱਡਦੀਆਂ ਹਨ। ਏਅਰ ਇੰਡੀਆ ਇਨ੍ਹਾਂ ਉਡਾਣਾਂ ਨੂੰ ਅੰਮ੍ਰਿਤਸਰ (ਦਿੱਲੀ-ਅੰਮ੍ਰਿਤਸਰ-ਟੋਰਾਂਟੋ/ਵੈਨਕੂਵਰ) ਰਾਹੀਂ ਮੁਡ਼-ਰੂਟ ਕਰ ਪ੍ਰਤੀ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਣ ਲਈ ਕਿਹਾ।

Comment here