ਸਿਆਸਤਖਬਰਾਂਚਲੰਤ ਮਾਮਲੇ

ਬਾਦਲ ਪਰਿਵਾਰ ਵਿਰੁੱਧ ਬਗਾਵਤ ਹੋਈ ਤੇਜ਼

ਵਡਾਲਾ ਵਲੋਂ ਵੀ ਕੀਤਾ ਗਿਆ ਇਆਲੀ ਦੇ ਫੈਸਲੇ ਦਾ ਸਮਰਥਨ

ਜਲੰਧਰ: ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਐਨਡੀਏ ਨੂੰ ਸਮਰਥਨ ਦੇਣ ਦੇ ਪਾਰਟੀ ਦੇ ਫੈਸਲੇ ਦੇ ਬਾਵਜੂਦ ਰਾਸ਼ਟਰਪਤੀ ਚੋਣਾਂ ਦੌਰਾਨ ਵੋਟ ਪਾਉਣ ਤੋਂ ਇਨਕਾਰ ਕਰਨ ਨਾਲ ਮੌਜੂਦਾ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਲਈ ਪਹਿਲਾਂ ਹੀ ਬਗਾਵਤ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ।
ਸੀਨੀਅਰ ਅਕਾਲੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਇਆਲੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਾਲੀ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਅਮਲ ਕਰਨਾ ਚਾਹੀਦਾ ਹੈ। ਤੇ ਲੀਡਰਸ਼ਿਪ ਵਿਚ ਬਦਲਾਅ ਕਰਨਾ ਚਾਹੀਦਾ।ਪਾਰਟੀ ਲੀਡਰਸ਼ਿਪ ਨੂੰ ਸਿੱਖ ਕੌਮ ਅਤੇ ਪੰਜਾਬ ਦੇ ਮੁੱਦੇ ਉਠਾਉਣੇ ਚਾਹੀਦੇ ਹਨ ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਹਿੱਤਾਂ ‘ਤੇ ਸੱਟ ਮਾਰ ਰਹੀ ਹੈ।
ਪਾਰਟੀ ਲੀਡਰਸ਼ਿਪ ਨੂੰ ਝੂੰਦਾ ਕਮੇਟੀ ਦੀ ਇਸ ਰਿਪੋਰਟ ‘ਤੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪਾਰਟੀ ਨੂੰ ਹੋਰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।  ਪਾਰਟੀ ਨੂੰ ਬਚਾਉਣਾ ਸਿੱਖ ਕੌਮ ਅਤੇ ਪੰਜਾਬ ਦੇ ਹਿੱਤਾਂ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਸਖ਼ਤ ਸੁਧਾਰਾਤਮਕ ਕਦਮ ਚੁੱਕਣ ਦੀ ਗੰਭੀਰ ਲੋੜ ਹੈ ਤਾਂ ਜੋ ਪਾਰਟੀ ਵਿੱਚ ਭਾਈਚਾਰੇ ਦਾ ਵਿਸ਼ਵਾਸ ਬਹਾਲ ਹੋ ਸਕੇ, ”ਸ ਵਡਾਲਾ ਉਹ ਟਕਸਾਲੀ ਅਕਾਲੀ ਪਰਿਵਾਰ ਹੈ ਜਿੰਨਾ ਦੇ ਪਿਤਾ ਜੀ ਸ ਕੁਲਦੀਪ ਸਿੰਘ ਵਡਾਲਾ ਵੀ ਇੱਕ ਕੱਟੜ ਅਕਾਲੀ ਲੀਡਰ ਸਨ ਤੇ ਉਹਨਾ ਆਵਦੇ ਸਮੇਂ ਚ ਵੀ ਸਮੇਂ ਸਮੇਂ ਤੇ ਵੱਖਰਾ ਰਾਹ ਅਪਨਾਉਂਦੇ ਰਹੇ ਨੇ ਜੋ ਅਕਾਲੀ ਦਲ ਦੇ ਹਿੱਤ ਚ ਹੋਵੇ ਉਹਨਾ ਦੀ ਸਭ ਤੋਂ ਵੱਡੀ ਪੰਥ ਨੂੰ ਦੇਣ ਉਹਨਾ ਦੀ ਸਾਥੋਂ ਵਿਛੜੇ ਗੁਰਧਾਮ ਸ੍ਰੀ
ਕਰਤਾਰਪੁਰ ਕੋਰੀਡੋਰ ਨੂੰ ਖੁਲਵਾਉਣ ਲਈ ਅਰਦਾਸ ਦੀ ਲਹਿਰ ਚਲਾਈ ਸੀ।
ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇਕ ਨਿੱਜੀ ਚੈਨਲ ਨਾਲ ਗੱਲ-ਬਾਤ ਕਰਦਿਆਂ ਵੀ ਕਿਹਾ ਸੀ ਕਿ ਸਿੱਖ ਭਾਈਚਾਰਾ ਤੇ ਸਮੁੱਚਾ ਅਕਾਲੀ ਵਰਕਰ ,ਅਕਾਲੀ ਦਲ ਦੇ ਖਿਲਾਫ ਨਹੀਂ ਸਗੋਂ ਉਸ ਲੀਡਰ ਦੇ ਖਿਲਾਫ ਹੈ ਜਿਸ ਦੇ ਗਲਤ ਫੈਸਲਿਆਂ ਕਾਰਣ ਪੰਥ ਨੂੰ ਨੁਕਸਾਨ ਪੁਜਿਆ। ਸੋ ਝੂੰਦਾ ਕਮੇਟੀ ਵਿਚ 100 ਹਲਕਿਆਂ ਵਿਚ ਜਾ ਕੇ ਹਰ ਵਰਕਰ ਤੋਂ ਪੁੱਛਿਆ ਗਿਆ ਤੇ ਬਾਕੀ ਸੁਝਾਵਾਂ ਦੇ ਨਾਲ ਇਕ ਗੱਲ ਸਭ ਨੇ ਕਹੀ ਕਿ ਲੀਡਰ ਬਦਲਣ ਦੀ ਲੋੜ ਹੈ ।

Comment here