ਸਿਆਸਤਖਬਰਾਂ

ਬਾਦਲ ਦਲ ਭਾਜਪਾ ਨਾਲ ਸਨਮਾਨ ਮਿਲੇ ਤਾਂ ਗਠਜੋੜ ਲਈ ਤਿਆਰ – ਮਲੂਕਾ 

ਜਲੰਧਰ : ਗਠਜੋਡ਼ ਬਣਦੇ ਤੇ ਟੁੱਟਦੇ ਰਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਲੰਬਾ ਸਮਾਂ ਭਾਜਪਾ ਨਾਲ ਗਠਜੋਡ਼ ਰਿਹਾ ਹੈ। ਕਿਸਾਨੀ ਮਸਲੇ ’ਤੇ ਦੋਵਾਂ ਦਾ ਗਠਜੋਡ਼ ਟੁੱਟ ਗਿਆ ਸੀ। ਅਕਾਲੀ ਦਲ ਇਹ ਗਠਜੋਡ਼ ਦੁਬਾਰਾ ਕਰਨ ਲਈ ਤਿਆਰ ਹੈ ਬਸ਼ਰਤੇ ਇਹ ਸਨਮਾਨਜਨਕ ਹੋਵੇ। ਇਹ ਗਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਕੈਬਨਿਟ ਮੰਤਰੀ, ਪਾਰਟੀ ਦੀ ਅਨੁਸ਼ਾਸਨੀ ਕਮੇਟੀ ਅਤੇ ਕਿਸਾਨ ਵਿੰਗ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਹੀ।  ਉਨ੍ਹਾਂ ਕਿਹਾ ਕਿ ਲੰਬਾ ਸਮਾਂ ਇਹ ਗਠਜੋਡ਼ ਬਹੁਤ ਵਧੀਆ ਰਿਹਾ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਇਸ ਨਾਲ ਪੰਜਾਬ ’ਵਿਚ ਹਿੰਦੂ-ਸਿੱਖ ਏਕਤਾ ਨੂੰ ਬਹੁਤ ਵੱਡਾ ਬਲ ਮਿਲਿਆ। ਜੇ ਭਾਜਪਾ ਉਨ੍ਹਾਂ ਨਾਲ ਸਨਮਾਨਜਨਕ ਤਰੀਕੇ ਨਾਲ ਤਿਆਰ ਹੁੰਦੀ ਹੈ ਤਾਂ ਗਠਜੋਡ਼ ਦੁਬਾਰਾ ਸੰਭਵ ਹੈ ਨਹੀਂ ਤਾਂ ਉਹ ਹਮਖ਼ਿਆਲੀ ਪਾਰਟੀਆਂ ਨਾਲ ਗਠਜੋਡ਼ ਕਰਨਗੇ।

Comment here