ਸਿਆਸਤਖਬਰਾਂਚਲੰਤ ਮਾਮਲੇ

ਬਾਗੀ ਛਿੰਦੇ ਦੇ ਸਿਰ ਸਜਿਆ ਮਹਾਰਾਸ਼ਟਰ ਦੀ ਸੱਤਾ ਦਾ ਤਾਜ

ਮੁੰਬਈ-ਮਹਾਰਾਸ਼ਟਰ ‘ਚ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੇ ਆਖਰ ਊਧਵ ਸਰਕਾਰ ਦਾ ਤਖਤਾ ਪਲਟ ਹੀ ਦਿੱਤਾ। ਸ਼ਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਅੱਜ ਦੁਪਹਿਰੇ ਗੋਆ ਤੋਂ ਮੁੰਬਈ ਪਹੁੰਚੇ। ਉਨ੍ਹਾਂ ਨੇ ਭਾਜਪਾ ਦੇ ਦਿੱਗਜ ਆਗੂ ਦੇਵੇਂਦਰ ਫੜਨਵੀਸ ਨਾਲ ਦੱਖਣੀ ਮੁੰਬਈ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਸਮਾਚਾਰ ਏਜੰਸੀ ਪੀ.ਟੀ.ਆਈ ਦੀ ਰਿਪੋਰਟ ਮੁਤਾਬਕ ਦੋਹਾਂ ਨੇਤਾਵਾਂ ਨੇ ਇਕ ਦਿਨ ਪਹਿਲਾਂ ਮਹਾਰਾਸ਼ਟਰ ਵਿਕਾਸ ਅਗਾੜੀ ਦੀ ਸਰਕਾਰ ਡਿੱਗਣ ਤੋਂ ਬਾਅਦ ਸੂਬੇ ‘ਚ ਅਗਲੀ ਸਰਕਾਰ ਬਣਾਉਣ ‘ਤੇ ਚਰਚਾ ਕੀਤੀ। ਇਸ ਤੋਂ ਬਾਅਦ ਦੋਵੇਂ ਨੇਤਾ ਰਾਜ ਭਵਨ ਪੁੱਜੇ ਅਤੇ ਹਮਾਇਤੀ ਵਿਧਾਇਕਾਂ ਦੀ ਸੂਚੀ ਰਾਜਪਾਲ ਨੂੰ ਸੌਂਪੀ। ਦੋਵੇਂ ਨੇਤਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਸਮਰਥਕ ਵਿਧਾਇਕਾਂ ਦੀ ਸੂਚੀ ਸੌਂਪੀ। ਭਾਜਪਾ ਨੇ ਕਿਹਾ ਕਿ ਉਸ ਨੂੰ ਸ਼ਿੰਦੇ ਦੇ ਬਾਗੀ ਧੜੇ ਸਮੇਤ ਕੁੱਲ 170 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਏਕਨਾਥ ਸ਼ਿੰਦੇ ਦੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਸੜਕਾਂ ਨੂੰ ਖਾਲੀ ਰੱਖਿਆ ਗਿਆ ਸੀ ਤਾਂ ਜੋ ਸ਼ਿੰਦੇ ਦੇ ਕਾਫਲੇ ਨੂੰ ਦੱਖਣੀ ਮੁੰਬਈ ਦੇ ਮਾਲਾਬਾਰ ਹਿੱਲ ‘ਚ ਫੜਨਵੀਸ ਦੇ ਸਰਕਾਰੀ ਬੰਗਲੇ ‘ਸਾਗਰ’ ਜਾਣ ਸਮੇਂ ਕੋਈ ਰੁਕਾਵਟ ਨਾ ਪਵੇ।ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੇ ਸੰਯੁਕਤ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਵਿਸ਼ਵਾਸ ਨਾਂਗਰੇ ਪਾਟਿਲ ਨੇ ਖੁਦ ਘੋੜਸਵਾਰ ਦੀ ਅਗਵਾਈ ਕੀਤੀ, ਜਦੋਂ ਕਿ ਹੋਰ ਪੁਲਿਸ ਅਧਿਕਾਰੀ ਤੇਜ਼ ਆਵਾਜਾਈ ਲਈ ਪੂਰੇ ਰਸਤੇ ਦੀ ਪਹਿਰੇਦਾਰੀ ਕਰਦੇ ਦੇਖੇ ਗਏ। ਸ਼ਿਵ ਸੈਨਾ ਦੇ ਸਮਰਥਕ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਪੈਦਾ ਕਰਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸ਼ਿੰਦੇ  ਚਾਰਟਰਡ ਫਲਾਈਟ ਰਾਹੀਂ ਮੁੰਬਈ ਹਵਾਈ ਅੱਡੇ ‘ਤੇ ਉਤਰੇ, ਜਿਸ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਖਣੀ ਮੁੰਬਈ ਲਿਜਾਇਆ ਗਿਆ। ਸ਼ਿੰਦੇ ਦੇ ਕਾਫਲੇ ਨੂੰ ਲੰਘਣ ਦੀ ਸਹੂਲਤ ਲਈ ਆਵਾਜਾਈ ਰੋਕ ਦਿੱਤੀ ਗਈ ਸੀ।

Comment here