ਸਿਆਸਤਖਬਰਾਂਦੁਨੀਆ

ਬਾਈਡੇਨ ਨੇ ਪਾਇਲਟ ਨੂੰ ਸਰਵਉੱਚ ਫ਼ੌਜੀ ਪੁਰਸਕਾਰ ਨਾਲ ਸਨਮਾਨਿਆ

ਵਾਸ਼ਿੰਗਟਨ, ਡੀ.ਸੀ.-ਅਮਰੀਕਾ ਵਿਚ ਮੈਡਲ ਆਫ਼ ਆਨਰ ਹਥਿਆਰਬੰਦ ਬਲਾਂ ਦੇ ਉਹਨਾਂ ਸੇਵਾਦਾਰਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ‘ਡਿਊਟੀ ਦੇ ਸਮੇਂ ਆਪਣੇ ਆਪ ਨੂੰ ਕੁਝ ਵੱਖਰਾ ਕਰ ਕੇ ਵਿਖਾਉਂਦੇ ਹਨ। ਹੁਣ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੀਤੇ ਦਿਨ ਵੀਅਤਨਾਮ ਆਰਮੀ ਹੈਲੀਕਾਪਟਰ ਦੇ ਇੱਕ ਪਾਇਲਟ ਨੂੰ ਸਰਵਉੱਚ ਫ਼ੌਜੀ ਪੁਰਸਕਾਰ ‘ਮੈਡਲ ਆਫ ਆਨਰ’ ਨਾਲ ਸਨਮਾਨਿਤ ਕੀਤਾ। ਪਾਇਲਟ ਨੂੰ ਇਹ ਪੁਰਸਕਾਰ 55 ਸਾਲ ਪਹਿਲਾਂ ਆਪਣੇ ਚਾਰ ਅਮਰੀਕੀ ਸਾਥੀ ਸੈਨਿਕਾਂ ਦੀ ਜਾਨ ਬਚਾਉਣ ਲਈ ਵ੍ਹਾਈਟ ਹਾਊਸ ਵਿੱਚ ਦਿੱਤਾ ਗਿਆ। ਰਾਸ਼ਟਰਪਤੀ ਜੋਅ ਬਾਈਡੇਨ ਨੇ ਚਟਾਨੂਗਾ ਟੈਨ ਦੇ ਕੈਪਟਨ ਲੈਰੀ ਐਲ. ਟੇਲਰ ਦੀ ਪ੍ਰਸ਼ੰਸਾ ਕੀਤੀ, ਜਿਸ ਨੇ 1968 ਵਿੱਚ “ਅਵਿਸ਼ਵਾਸ਼ਯੋਗ” ਬਹਾਦਰੀ ਨਾਲ ਸੈਨਿਕਾਂ ਦੀ ਜਾਨ ਬਚਾ ਕੇ “ਚਾਰ ਪਰਿਵਾਰਾਂ ਦੀ ਕਿਸਮਤ” ਨੂੰ ਬਦਲ ਦਿੱਤਾ।”
ਬਾਈਡੇਨ ਨੇ ਵਾਸ਼ਿੰਗਟਨ ਵਿਚ ਆਪਣੇ ਸਬੰਧੋਨ ਵਿੱਚ ਕਿਹਾ ਕਿ,”ਉਸਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਰ ਪਰਿਵਾਰਾਂ ਦੀ ਕਿਸਮਤ ਨੂੰ ਦੁਬਾਰਾ ਲਿਖਿਆ। ਇਹ ਬਹਾਦਰੀ ਹੈ। ਇਹੀ ਸ਼ਕਤੀ ਹੈ। ਇਹੀ ਸਾਡੀ ਕੌਮ ਹੈ।” ਰਾਸ਼ਟਰਪਤੀ ਬਾਈਡੇਨ ਨੇ ਪਾਇਲਟ ਲੈਰੀ ਐਲ. ਟੇਲਰ (81) ਦੇ ਗਲੇ ਵਿੱਚ ਮੈਡਲ ਆਫ਼ ਆਨਰ ਪਾਇਆ, ਉਸ ਨੂੰ ਸਲਾਮੀ ਦਿੱਤੀ ਤੇ ਉਸ ਨਾਲ ਹੱਥ ਮਿਲਾਇਆ। 18 ਜੂਨ, 1968 ਨੂੰ ਟੇਲਰ ਅਤੇ ਉਸਦੇ ਸਹਿ-ਪਾਇਲਟ ਨੇ ਵੀਅਤਨਾਮੀ ਪਿੰਡ ਵਿੱਚ ਦੁਸ਼ਮਣ ਫੌਜਾਂ ਦੁਆਰਾ ਘਿਰੇ ਚਾਰ ਅਮਰੀਕੀ ਸੈਨਿਕਾਂ ਨੂੰ ਬਚਾਉਣ ਲਈ ਜ਼ਮੀਨੀ ਗੋਲੀਬਾਰੀ ਕੀਤੀ ਸੀ ਅਤੇ ਉਹਨਾਂ ਦੀ ਜਾਨ ਬਚਾਈ ਸੀ।
ਦੱਸਣਯੋਗ ਹੈ ਕਿ ਪਾਈਲਟ ਟੇਲਰ, ਜਿਸ ਨੇ ਅਗਸਤ 1967 ਤੋਂ ਅਗਸਤ 1968 ਤੱਕ ਵੀਅਤਨਾਮ ਵਿੱਚ ਇੱਕ ਹੈਲੀਕਾਪਟਰ ਪਾਇਲਟ ਵਜੋਂ ਸੇਵਾ ਕੀਤੀ, ਨੂੰ ਯੁੱਧ ਦੌਰਾਨ ਕੀਤੇ ਗਏ ਕੰਮਾਂ ਲਈ ਵਿਸ਼ੇਸ਼ ਫਲਾਇੰਗ ਕਰਾਸ ਅਤੇ ਏਅਰ ਮੈਡਲ ਦੋਵਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਉਸਨੇ 2,000 ਲੜਾਕੂ ਮਿਸ਼ਨਾਂ ਨੂੰ ਉਡਾਇਆ ਅਤੇ 340 ਵਾਰ ਦੁਸ਼ਮਣ ਦੀ ਗੋਲੀ ਦੇ ਨਾਲ ਲੜਦਾ ਰਿਹਾ। ਟੇਲਰ ਨੂੰ 1973 ਵਿੱਚ ਕਪਤਾਨ ਦਾ ਦਰਜਾ ਪ੍ਰਾਪਤ ਕਰਨ ਅਤੇ ਯੂ.ਐੱਸ ਆਰਮੀ ਰਿਜ਼ਰਵ ਤੋਂ 1970 ਵਿੱਚ ਸਰਗਰਮ ਡਿਊਟੀ ਦੇ ਬਦਲੇ ਸਨਮਾਨਿਤ ਕੀਤਾ ਗਿਆ ਸੀ। ਪਾਇਲਟ ਨੂੰ ਇਹ ਪੁਰਸਕਾਰ 55 ਸਾਲ ਪਹਿਲਾਂ ਆਪਣੇ ਚਾਰ ਅਮਰੀਕੀ ਸਾਥੀ ਸੈਨਿਕਾਂ ਦੀ ਜਾਨ ਬਚਾਉਣ ਲਈ ਵ੍ਹਾਈਟ ਹਾਊਸ ਵਿੱਚ ਦਿੱਤਾ ਗਿਆ।

Comment here