ਅਪਰਾਧਸਿਆਸਤਖਬਰਾਂ

ਬਾਈਡੇਨ ਦੇ ਕੁੱਤੇ ‘ਕਮਾਂਡਰ’ ਨੇ ਹੁਣ ਤੱਕ 11 ਲੋਕਾਂ ਨੂੰ ਵੱਢਿਆ

ਵਾਸ਼ਿੰਗਟਨ-ਬੀਬੀਸੀ ਦੇ ਅਨੁਸਾਰ ਸੀਕ੍ਰੇਟ ਸਰਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਪਰਿਵਾਰ ਦੇ ਦੋ ਸਾਲ ਦੇ ਜਰਮਨ ਸ਼ੈਫਰਡ ਕੁੱਤੇ ‘ਕਮਾਂਡਰ’ ਨੇ ਇਕ ਹੋਰ ਸੀਕ੍ਰੇਟ ਸਰਵਿਸ ਏਜੰਟ ਨੂੰ ਵੱਢ ਲਿਆ ਹੈ। ਸੀਕ੍ਰੇਟ ਸਰਵਿਸ ਨੇ ਕਿਹਾ ਕਿ ਕਮਾਂਡਰ ਨੇ ਸੋਮਵਾਰ ਰਾਤ ਨੂੰ ਅਧਿਕਾਰੀ ‘ਤੇ ਹਮਲਾ ਕੀਤਾ ਅਤੇ ਅਧਿਕਾਰੀ ਦਾ ਮੌਕੇ ‘ਤੇ ਇਲਾਜ ਕੀਤਾ ਗਿਆ। ਇਹ 11ਵੀਂ ਵਾਰ ਹੈ ਜਦੋਂ ਕੁੱਤੇ ਨੇ ਵ੍ਹਾਈਟ ਹਾਊਸ ਜਾਂ ਬਾਈਡੇਨ ਪਰਿਵਾਰ ਦੇ ਘਰ ਦੇ ਕਿਸੇ ਗਾਰਡ ਨੂੰ ਵੱਢਿਆ ਹੈ। ਸੀਕ੍ਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲੀਏਲਮੀ ਨੇ ਕਿਹਾ, ”ਕੱਲ੍ਹ ਰਾਤ ਲਗਭਗ 8 ਵਜੇ ਸੀਕ੍ਰੇਟ ਸਰਵਿਸ ਯੂਨੀਫਾਰਮਡ ਡਿਵੀਜ਼ਨ ਦਾ ਇਕ ਪੁਲਸ ਅਧਿਕਾਰੀ ਫਸਟ ਫੈਮਿਲੀ ਦੇ ਪਾਲਤੂ ਜਾਨਵਰ ਦੇ ਸੰਪਰਕ ‘ਚ ਆਇਆ ਅਤੇ ਉਸ ਨੂੰ ਵੱਢ ਲਿਆ ਗਿਆ।”

Comment here