ਸਿਆਸਤਖਬਰਾਂਦੁਨੀਆ

ਬਾਇਡੇਨ ਵਲੋਂ 9/11 ਦੇ ਦਸਤਾਵੇਜ਼ ਗੁਪਤ ਸੂਚੀ ਤੋਂ ਹਟਾਉਣ ਦਾ ਫੈਸਲਾ

ਵਾਸ਼ਿੰਗਟਨ – ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੇ 9/11 ਹਮਲੇ ਦੀ ਇੱਕ ਵਾਰ ਫੇਰ ਚਰਚਾ ਤੁਰੀ ਹੈ, ਕਿਉਂਕਿ ਇਸ ਭਿਆਨਕ ਅੱਤਵਾਦੀ ਹਮਲੇ ਨਾਲ ਸੰਬਧਤ  ਦਸਤਾਵੇਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਗੁਪਤ ਸੂਚੀ ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਦਾ ਇਹ ਫੈਸਲਾ ਉਨ੍ਹਾਂ ਪੀਡ਼ਿਤਾਂ ਦੇ ਪਰਿਵਾਰਾਂ ਲਈ ਮਦਦਗਾਰ ਹੋਵੇਗਾ ਜੋ ਸਊਦੀ ਅਰਬ ਦੀ ਸਰਕਾਰ ਦੇ ਖਿਲਾਫ ਆਪਣੇ ਦੋਸ਼ਾਂ ਦੇ ਸੰਬੰਧ ’ਚ ਲੰਮੇਂ ਸਮੇਂ ਤੋਂ ਰਿਕਾਰਡ ਦੀ ਮੰਗ ਕਰ ਰਹੇ ਹਨ। ਇਹ ਨਿਰਦੇਸ਼ 11 ਸਤੰਬਰ ਦੇ ਅੱਤਵਾਦੀ ਹਮਲੇ ਦੀ ਘਟਨਾ ਦੇ 20 ਸਾਲ ਪੂਰਾ ਹੋਣ ਤੋਂ ਸਿਰਫ਼ ਇਕ ਹਫ਼ਤਾ ਪਹਿਲਾਂ ਆਇਆ ਹੈ ਅਤੇ ਇਨ੍ਹਾਂ ਦਸਤਾਵੇਜਾਂ ਨੂੰ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਵਰ੍ਹਿਆਂ ਤੋਂ ਪੀਡ਼ਤਾਂ ਦੇ ਪਰਿਵਾਰ ਅਤੇ ਸਰਕਾਰ ਦਰਮਿਆਨ ਟਕਰਾਅ ਚੱਲ ਰਿਹਾ ਸੀ। ਬਾਈਡੇਨ ਨੇ  ਵਾਅਦਾ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਭਾਈਚਾਰੇ ਦੇ ਮੈਂਬਰਾਂ ਨਾਲ ਸਨਮਾਨ ਪੂਰਵਕ ਜੁੜਨਾ ਜਾਰੀ ਰੱਖੇਗਾ।

Comment here