ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਪਹਿਲੀ ਵਿਅਕਤੀਗਤ ਦੁਵੱਲੀ ਮੁਲਾਕਾਤ ਦੌਰਾਨ ਭਾਰਤੀ ਪ੍ਰੈਸ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਅਮਰੀਕੀ ਮੀਡੀਆ ਨਾਲੋਂ “ਬਿਹਤਰ ਵਿਵਹਾਰ” ਦੱਸਿਆ। ਅਮਰੀਕੀ ਪੱਤਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕਿਸੇ ਵਿਦੇਸ਼ੀ ਸਰਕਾਰ ਦੇ ਮੁਖੀ ਦੇ ਸਾਹਮਣੇ ਸਹੀ ਪ੍ਰਸ਼ਨ ਨਹੀਂ ਪੁੱਛਦੇ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਅਮਰੀਕੀ ਪੱਤਰਕਾਰਾਂ ਬਾਰੇ ਬਾਇਡਨ ਦੀਆਂ ਟਿੱਪਣੀਆਂ ਨੂੰ ਲੈ ਕੇ ਕਈ ਪ੍ਰਸ਼ਨਾਂ ਦਾ ਸਾਹਮਣਾ ਕੀਤਾ। ਹਾਲਾਂਕਿ, ਰਾਸ਼ਟਰਪਤੀ ਦੀ ਟਿੱਪਣੀ ਦਾ ਬਚਾਅ ਵੀ ਉਨ੍ਹਾਂ ਨੇ ਕੀਤਾ। ਸਾਕੀ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਜੋ ਕਿਹਾ ਉਹ ਇਹ ਸੀ ਕਿ ਪੱਤਰਕਾਰ ਹਮੇਸ਼ਾ ਪੁਆਇੰਟ ’ਤੇ ਨਹੀਂ ਹੁੰਦੇ। ਉਹ ਕਿਸੇ ਹੋਰ ਚੀਜ਼ ਬਾਰੇ ਗੱਲ ਕਰ ਰਹੇ ਸੀ। ਉਹ ਸ਼ਾਇਦ ਕੋਵਿਡ ਟੀਕਿਆਂ ਬਾਰੇ ਗੱਲ ਕਰਨਾ ਚਾਹੁੰਦੇ ਹਨ। ਕੁਝ ਪ੍ਰਸ਼ਨ ਇਸੇ ਸਬੰਧੀ ਸਨ ਅਤੇ ਕੁਝ ਪ੍ਰਸ਼ਨ ਹਮੇਸ਼ਾ ਉਸ ਵਿਸ਼ੇ ਬਾਰੇ ਨਹੀਂ ਹੁੰਦੇ ਜਿਸ ਬਾਰੇ ਉਹ ਉਸ ਦਿਨ ਗੱਲ ਕਰ ਰਹੇ ਹੁੰਦੇ ਹਨ।’
ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਹ ਮੀਡੀਆ ਦੇ ਲੋਕਾਂ ’ਤੇ ਕੁਝ ਸਖ਼ਤ ਸੁਰ ਵਿੱਚ ਕਿਹਾ ਸੀ। ਵ੍ਹਾਈਟ ਹਾਊਸ ਦੀ ਬ੍ਰੀਫਿੰਗ ਵਿੱਚ, ਇੱਕ ਹੋਰ ਰਿਪੋਰਟਰ ਨੇ ਭਾਰਤੀ ਅਤੇ ਅਮਰੀਕੀ ਮੀਡੀਆ ਦੀ ਤੁਲਨਾ ’ਤੇ ਇਤਰਾਜ਼ ਕੀਤਾ। ਰਿਪੋਰਟਰ ਨੇ ਕਿਹਾ, “ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਆਰਐਸਐਫ) ਦੇ ਅਨੁਸਾਰ, ਪ੍ਰੈਸ ਦੀ ਆਜ਼ਾਦੀ ਲਈ ਭਾਰਤੀ ਪ੍ਰੈਸ ਦੁਨੀਆ ਵਿੱਚ 142 ਵੇਂ ਸਥਾਨ ਉੱਤੇ ਹਨ। ਉਹ ਭਾਰਤੀ ਪ੍ਰੈਸ ਦੀ ਤੁਲਨਾ ਵਿੱਚ ਅਮਰੀਕੀ ਪ੍ਰੈਸ ਬਾਰੇ ਅਜਿਹਾ ਕਿਵੇਂ ਕਹਿ ਸਕਦੇ ਹਨ?’
Comment here