ਅਪਰਾਧਸਿਆਸਤਖਬਰਾਂ

ਬਾਂਦੀਪੋਰਾ ‘ਚ ਅੱਤਵਾਦੀ ਹਮਲਾ, 1 ਪੁਲਿਸ ਮੁਲਾਜ਼ਮ ਦੀ ਮੌਤ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ‘ਤੇ ਗ੍ਰਨੇਡ ਨਾਲ ਹਮਲਾ ਕਰਨ ਤੋਂ ਬਾਅਦ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਤਿੰਨ ਹੋਰ ਜ਼ਖਮੀ ਹੋ ਗਏ।  ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਹਮਲਾ ਪੁਲਿਸ ਅਤੇ ਕੇਂਦਰੀ ਰਿਜ਼ਰਵ ਅਰਧ ਸੈਨਿਕ ਬਲਾਂ ਦੀ ਸਾਂਝੀ ਟੀਮ ‘ਤੇ ਕੀਤਾ ਗਿਆ। ਜ਼ਖ਼ਮੀਆਂ ਵਿੱਚ ਸੀਆਰਪੀਐਫ ਦੇ ਦੋ ਜਵਾਨ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਦਸੰਬਰ 2021 ਤੋਂ ਬਾਅਦ ਬਾਂਦੀਪੋਰਾ ਸ਼ਹਿਰ ’ਚ ਪੁਲਸ ’ਤੇ ਅਜਿਹਾ ਇਹ ਦੂਜਾ ਹਮਲਾ ਹੈ। ਬੀਤੀ 10 ਦਸੰਬਰ ਨੂੰ ਬਾਂਦੀਪੋਰਾ ਦੇ ਗੁਲਸ਼ਨ ਚੌਂਕ ’ਤੇ ਇਕ ਅੱਤਵਾਦੀ ਹਮਲੇ ’ਚ ਸਿਨੈਕਸ਼ਨ ਗ੍ਰੇਡ ਕਾਂਸਟੇਬਲ ਮੁਹੰਮਦ ਸੁਲਤਾਨ ਅਤੇ ਕਾਂਸਟੇਬਲ ਫੈਯਾਜ਼ ਅਹਿਮਦ ਸ਼ਹੀਦ ਹੋ ਗਏ ਸਨ।

Comment here