ਅਪਰਾਧਸਿਆਸਤਖਬਰਾਂਚਲੰਤ ਮਾਮਲੇ

‘‘ਬਹੁਤ ਚਲਾਕੀ ਕਰ ਗਿਆ ਮੂਸੇਵਾਲਾ….”

ਡਾਇਰੈਕਟਰ ਸੁੱਖ ਸੰਘੇੜਾ ਸਿੱਧੂ ਮੂਸੇ ਵਾਲਾ ਦੇ ਜਨਮਦਿਨ ’ਤੇ ਭਾਵੁਕ
ਲਿਖਿਆ–‘ ਸਾਰੀ ਜ਼ਿੰਦਗੀ ਛੇਤੀ-ਛੇਤੀ ਸਾਥੋਂ ਪਹਿਲਾਂ ਹੀ ਜੀਅ ਗਿਆ..’
ਚੰਡੀਗੜ੍ਹ–ਸਿੱਧੂ ਮੂਸੇਵਾਲੇ ਦਾ 28 ਸਾਲ ਦੀ ਉਮਰ ’ਚ ਦੁਨੀਆ ਤੋਂ ਚਲੇ ਜਾਣਾ ਸਭ ਨੂੰ ਡੂੰਘਾ ਦੁੱਖ ਦੇ ਗਿਆ। ਸਿੱਧੂ ਮੂਸੇ ਵਾਲਾ ਦੇ ਜਨਮਦਿਨ ਮੌਕੇ ਅੱਜ ਹਰ ਆਮ ਤੋਂ ਲੈ ਕੇ ਖ਼ਾਸ ਵਿਅਕਤੀ ਨੂੰ ਭਾਵੁਕ ਹੁੰਦੇ ਦੇਖਿਆ ਜਾ ਰਿਹਾ ਹੈ। ਪੰਜਾਬੀ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨੇ ਸਿੱਧੂ ਨੂੰ ਜਨਮਦਿਨ ਮੌਕੇ ਯਾਦ ਕਰਦਿਆਂ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਭਾਵੁਕ ਕਰਨ ਵਾਲੀ ਇਸ ਪੋਸਟ ’ਚ ਸੁੱਖ ਨੇ ਸਿੱਧੂ ਬਾਰੇ ਕੁਝ ਗੱਲਾਂ ਆਖੀਆਂ ਹਨ।
ਸੁੱਖ ਸੰਘੇੜਾ ਨੇ ਲਿਖਿਆ, ‘‘ਹੈਪੀ ਬਰਥਡੇ… ਤੇਰੇ ਬਾਰੇ ਸਾਰੀ ਦੁਨੀਆ ਨੂੰ ਪਤਾ ਸੀ ਪਰ ਤੇਰੇ ਦਿਲ ਦਾ ਸਿਰਫ ਉਨ੍ਹਾਂ ਨੂੰ ਪਤਾ ਸੀ ਜੋ ਤੈਨੂੰ ਮਿਲੇ ਆ। ਜੇ ਮੈਨੂੰ ਅੱਜ ਇੰਨੇ ਦਿਨਾਂ ਬਾਅਦ ਵੀ ਇਹ ਨਹੀਂ ਲੱਗ ਰਿਹਾ ਕਿ ਤੂੰ ਹੈ ਨਹੀਂ, ਯਕੀਨ ਨਹੀਂ ਹੋ ਰਿਹਾ ਤਾਂ ਇਸ ਦਾ ਮਤਲਬ ਤੂੰ ਕੁਝ ਖ਼ਾਸ ਸੀ। ਅਸੀਂ ਜ਼ਿੰਦਗੀ ਜਿਊਂਦੇ ਆ ਜਿਊਣ ਲਈ, ਤੂੰ ਜ਼ਿੰਦਗੀ ਜਿਊਂਦਾ ਸੀ ਮਰਨ ਲਈ।’’
ਸੁੱਖ ਨੇ ਅੱਗੇ ਲਿਖਿਆ, ‘‘ਬਹੁਤ ਚਲਾਕੀ ਕਰ ਗਿਆ, ਸਾਰੀ ਜ਼ਿੰਦਗੀ ਛੇਤੀ-ਛੇਤੀ ਸਾਥੋਂ ਪਹਿਲਾਂ ਹੀ ਜੀਅ ਗਿਆ, ਸਾਨੂੰ ਪਿੱਛੇ ਛੱਡ ਗਿਆ। ਤੂਫ਼ਾਨ ਵਾਂਗੂ ਆਇਆ, ਆਪਣਾ ਕੰਮ ਕੀਤਾ ਤੇ ਚਲਾ ਗਿਆ, ਤੂੰ ਜ਼ਿੰਦਗੀ ਨੂੰ ਬਹੁਤ ਜਲਦੀ ਸਮਝ ਗਿਆ ਸੀ।’’
ਅਖੀਰ ’ਚ ਸੁੱਖ ਨੇ ਲਿਖਿਆ, ‘‘ਮੈਨੂੰ ਤਾਂ ਇੰਝ ਲੱਗਦਾ ਕਿ ਤੂੰ ਉਸ ਦਿਨ ਗਿਆ ਹੀ ਮੌਤ ਨੂੰ ਮਿਲਣ। ਸਭ ਕੁਝ ਪਤਾ ਹੋਣ ਦੇ ਬਾਵਜੂਦ ਬੇਫਿਕਰਾ ਘਰੋਂ ਗਿਆ। ਸੋਚਦਾ ਹੋਣਾ ਕਿ ਅੱਜ ਕਰਦੇ ਆ ਮੌਤ ਨਾਲ ਮੁਲਾਕਾਤਾਂ ਕਿਉਂਕਿ ਤੈਨੂੰ ਸਭ ਪਤਾ ਸੀ। ਅਮਰ ਸਿੱਧੂ ਮੂਸੇ ਵਾਲਾ। ਬੇਤੁੱਕੀਆਂ ਜਿਹੀਆਂ ਗੱਲਾਂ, ਸਿੱਧੂ ਮੂਸੇ ਵਾਲਾ।’’

Comment here