ਸਿਆਸਤਖਬਰਾਂਚਲੰਤ ਮਾਮਲੇ

ਬਸਪਾ ਨੇ ਪੰਜਾਬ ਚ ਐਲਾਨੇ 14 ਉਮੀਦਵਾਰ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਲਈ ਇਸ ਵਾਰ ਬਸਪਾ ਦਾ ਸਮਝੌਤਾ ਅਕਾਲੀ ਦਲ ਬਾਦਲ ਨਾਲ ਹੈ। ਗਠਜੋੜ ਚ ਮਿਲੀਆਂ ਵੀਹ  ਸੀਟਾਂ ਵਿੱਚੋ ਬਸਪਾ ਨੇ ਆਪਣੇ 14 ਉਮੀਦਵਾਰ ਦਾ ਐਲਾਨ ਦਿੱਤੇ ਹਨ। ਬਸਪਾ ਅਤੇ ਅਕਾਲੀ ਦਲ ਵੱਲੋਂ 2 ਸੀਟਾਂ ਨੂੰ ਆਪਸ ਵਿੱਚ ਤਬਦੀਲ ਵੀ ਕੀਤਾ ਗਿਆ ਸੀ। ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ਵਿੱਚ ਨਵਾਂ ਸ਼ਹਿਰ ਤੋਂ ਡਾ. ਨਛੱਤਰ ਪਾਲ, ਪਾਇਲ ਤੋਂ ਡਾ. ਜਸਪ੍ਰੀਤ ਸਿੰਘ, ਭੋਆ ਤੋਂ ਰਾਕੇਸ਼ ਮਹਾਸ਼ਾ, ਪਠਾਨਕੋਟ ਤੋਂ ਜਯੋਤੀ ਭੀਮ, ਦੀਨਾਨਗਰ ਤੋਂ ਕਮਲਜੀਤ ਚਾਵਲਾ, ਕਪੂਰਥਲਾ ਤੋਂ ਦਵਿੰਦਰ ਸਿੰਘ ਢੈਪਈ, ਜਲੰਧਰ ਉਤਰੀ ਤੋਂ ਕੁਲਦੀਪ ਸਿੰਘ ਲੁਬਾਣਾ, ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ, ਉੜਮੁੜ ਟਾਂਡਾ ਤੋਂ ਲਖਵਿੰਦਰ ਸਿੰਘ ਲੱਖੀ, ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ, ਆਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ, ਬੱਸੀ ਪਠਾਣਾਂ ਤੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਅਤੇ ਰਾਏਕੋਟ ਤੋਂ ਬਲਵਿੰਦਰ ਸਿੰਘ ਸੰਧੂ ਦੇ ਨਾਂਅ ਐਲਾਨੇ ਗਏ ਹਨ। ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਉਮੀਦਵਾਰਾਂ ਦਾ ਐਲਾਨ ਹੁੰਦਿਆਂ ਹੀ ਪਾਰਟੀ ਕਾਡਰ ਨੇ ਆਪਣੇ ਆਗੂਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।

Comment here