ਕਾਬੁਲ-ਬਲਖ਼ ਸੂਚਨਾ ਵਿਭਾਗ ਦੇ ਨਿਰਦੇਸ਼ਕ ਮਾਵਲਵੀ ਜਬੀਹੁਲਲਾਹ ਨੂਰਾਨੀ ਨੇ ਪਝਵੋਕ ਅਫ਼ਗਾਨ ਨੇ ਦੱਸਿਆ ਕਿ 2 ਬੀਬੀਆਂ ਅਤੇ 2 ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਅਫ਼ਗਾਨਿਸਤਾਨ ਦੇ ਉਤਰੀ ਬਲਖ਼ ਪ੍ਰਾਂਤ ਦੀ ਰਾਜਧਾਨੀ ਮਜਾਰ-ਏ-ਸ਼ਰੀਫ਼ ਦੇ ਪੰਜਵੇਂ ਪੁਲਸ ਜ਼ਿਲ੍ਹੇ ਤੋਂ ਇਕ ਨਾਗਰਿਕ ਸਮਾਜ ਕਾਰਜਕਰਤਾ ਸਮੇਤ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ’ਚ ਇਕ ਸਾਬਕਾ ਕਾਰਜਕਰਤਾ ਫਿਰੋਜਾਨ ਸ਼ਫ਼ੀ ਸੀ ਜਦਕਿ ਤਿੰਨ ਹੋਰ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਸੀ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਇਨ੍ਹਾਂ ਲੋਕਾਂ ਦੀ ਹੱਤਿਆ ਦੇ ਸਿਲਸਿਲੇ ’ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਝਵੋਕ ਅਫ਼ਗਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਪਹਿਲਾਂ ਅਫ਼ਵਾਹਾਂ ਸਨ ਕਿ ਰਾਜਨੀਤਿਕ ਆਧਾਰ ’ਤੇ ਚਾਰ ਨਾਗਰਿਕ ਸਮਾਜ ਕਾਰਜਕਰਤਾਵਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਪਰ ਨੂਰਾਨੀ ਦੇ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਚਾਰ ਲੋਕਾਂ ਦੀ ਹੱਤਿਆ ਦੇ ਪਿੱਛੇ ਵਿਅਕਤੀਗਤ ਦੁਸ਼ਮਣੀ ਸੀ।
ਬਲਖ਼ ’ਚ ਸਮਾਜਿਕ ਕਾਰਕੁੰਨਾਂ ਦੀਆਂ ਲਾਸ਼ਾਂ ਬਰਾਮਦ

Comment here