ਬਲੋਚ-ਅਵਾਮੀ ਵਰਕਰਜ਼ ਪਾਰਟੀ (ਏ. ਡਬਲਯੂ. ਪੀ.) ਦੇ 77 ਸਾਲਾ ਕਾਰਕੁਨ ਯੂਸੁਫ ਮਸਤੀਖਾਨ ਨੇ ਗਵਾਦਰ ’ਚ ਇਕ ਪ੍ਰਦਰਸ਼ਨ ਦੌਰਾਨ ਕਿਹਾ ਕਿ ਬਲੋਚਿਸਤਾਨ ਨੂੰ 1947 ’ਚ ਜ਼ਬਰਦਸਤੀ ਪਾਕਿਸਤਾਨ ਦਾ ਹਿੱਸਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਕੈਂਸਰ ਦੇ ਮਰੀਜ਼ ਯੂਸੁਫ ਮਸਤੀ ਖ਼ਾਨ ਨੂੰ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਦਰਜ ਐੱਫ. ਆਈ. ਆਰ. ’ਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਨੇ ਏ. ਡਬਲਯੂ. ਪੀ. ਵਰਕਰ ਨੂੰ ਰਾਜ, ਹਥਿਆਰਬੰਦ ਬਲਾਂ ਅਤੇ ਖੁਫੀਆ ਏਜੰਸੀਆਂ ਵਿਰੁੱਧ ਭੜਕਾਊ ਭਾਸ਼ਣ ਦਿੰਦੇ ਸੁਣਿਆ। ਇਸ ਦੌਰਾਨ ਮਸਤੀ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਸੂਬੇ ਦੇ ਲੋਕਾਂ ਨੂੰ ‘ਗੁਲਾਮ’ ਸਮਝਦਾ ਹੈ, ਜਿਸ ਕਾਰਨ ਪਾਕਿਸਤਾਨ 1953 ਤੋਂ ਸੂਬੇ ’ਚੋਂ ਗੈਸ ਚੋਰੀ ਕਰ ਰਿਹਾ ਹੈ।
ਬਲੋਚ ਨੂੰ ਪਾਕਿ ਦਾ ਹਿੱਸਾ ਦੱਸਣ ’ਤੇ ਏ. ਡਬਲਯੂ. ਪੀ. ਕਾਰਕੁੰਨ ਗ੍ਰਿਫ਼ਤਾਰ

Comment here