ਅਪਰਾਧਸਿਆਸਤਖਬਰਾਂ

ਬਲੋਚ ’ਚ ਪਾਕਿ ਫ਼ੌਜ ਨੇ 195 ਲੋਕਾਂ ਨੂੰ ਮਾਰਿਆ, 629 ਗਾਇਬ : ਰਿਪੋਰਟ

ਇਸਲਾਮਾਬਾਦ-ਬਲੋਚ ਰਾਸ਼ਟਰੀ ਅੰਦੋਲਨ ਦੇ ਮਨੁੱਖੀ ਅਧਿਕਾਰ ਸੰਗਠਨ ‘ਪਾਂਕ’ ਦੀ ਸਾਲਾਨਾ ਰਿਪੋਰਟ ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਫ਼ੌਜ ਨੇ ਸਾਲ 2022 ਵਿਚ ਬਲੋਚਿਸਤਾਨ ਵਿਚ 629 ਲੋਕਾਂ ਨੂੰ ਜਬਰਦਸਤੀ ਗਾਇਬ ਕਰ ਦਿੱਤਾ, 195 ਨੂੰ ਮਾਰ ਦਿੱਤਾ ਅਤੇ 187 ਲੋਕਾਂ ਨੂੰ ਤਸੀਹੇ ਦਿੱਤੇ। ਰਿਪੋਰਟ ਇੰਫੋਗ੍ਰਾਫਿਕਸ ਦੇ ਨਾਲ ਪੂਰੇ ਸਾਲ ਵਿਚ ਮਨੁੱਖੀ ਅਧਿਕਾਰ ਦੀ ਸਥਿਤੀ ’ਤੇ ਰੋਸ਼ਨੀ ਪਾਈ ਹੈ। ‘ਪਾਂਕ’ ਮੁਤਾਬਕ ਪਿਛਲੇ ਸਾਲ ਜ਼ਬਰਦਸਤੀ ਗਾਇਬ ਕੀਤੇ ਗਏ 187 ਲੋਕਾਂ ਨੂੰ ਪਾਕਿਸਤਾਨੀ ਫ਼ੌਜ ਦੇ ਟਾਰਚਰ ਸੈੱਲ ਤੋਂ ਛੱਡਿਆ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2022 ਬਲੋਚਿਸਤਾਨ ਵਿਚ ਵੱਡੇ ਪੈਮਾਨੇ ’ਤੇ ਸਜ਼ਾ, ਜ਼ਬਰਦਸਤੀ ਗੁੰਮਸ਼ੁਦਗੀ, ਹੱਤਿਆ, ਕਤਲੇਆਮ ਅਤੇ ਹਿੰਸਾ ਦੇ ਨਾਲ ਮਨੁੱਖੀ ਤ੍ਰਾਸਤੀ ਨਾਲ ਭਰਿਆ ਸੀ। ਪਾਕਿਸਤਾਨ ਫ਼ੌਜ ਦੇ ਤਹਿਤ ਕਾਉਂਟਰ ‘ਟਰੈਰਿਜ਼ਮ ਡਿਪਾਰਟਮੈਂਟ ਅਤੇ ਫਰੰਟੀਅਰ ਕੋਰ ਨੇ ਬਲੋਚਿਸਤਾਨ ਅਤੇ ਸਿੰਧ ਦੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਬਲੋਚਾਂ ਨੂੰ ਜਬਰਦਸਤੀ ਗਾਇਬ ਕਰਨ, ਸਮੂਹਿਕ ਸਜ਼ਾ ਦੇਣ, ਫਰਜ਼ੀ ਮੁਕਾਬਲਿਆਂ ਵਿਚ ਮਾਰਨ ਅਤੇ ਤਸੀਹੇ ਦੇਣ ਦੀ ਕਾਰਵਾਈ ਕੀਤੀ।
ਰਿਪਰੋਟ ਵਿਚ ਕਿਹਾ ਗਿਆ ਕਿ ਬਲੋਚਿਸਤਾਨ ਵਿਚ ਬਲੋਚ ਰਾਸ਼ਟਰਵਾਦੀ ਪਾਰਟੀਆਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਸਿਰਫ ਪਾਕਿਸਤਾਨੀ ਫ਼ੌਜ ਅਤੇ ਸਮਰਥਕ ਫ਼ੌਜੀ ਸਮੂਹਾਂ ਨੂੰ ਸਿਆਸੀ ਆਜ਼ਾਦੀ ਹੈ।ਪਾਕਿਸਤਾਨ ਦੇ ਗੁੰਮਸ਼ੁਦਾ ਵਿਅਕਤੀਆਂ ਦੇ ਕਮਿਸ਼ਨ ਨੇ ਹਾਲ ਹੀ ਵਿਚ ਹਿਰਾਸਤ ਕੇਂਦਰਾਂ ਵਿਚ ਕੈਦੀਆਂ ਦੀ ਗਿਣਤੀ ਸਬੰਧੀ ਪਾਕਿਸਤਾਨ ਸੁਪਰੀਮ ਕੋਰਟ ਵਿਚ ਇਕ ਰਿਪੋਰਟ ਪੇਸ਼ ਕੀਤੀ।

Comment here