ਬਲੋਚ-‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਦੀ ਖਬਰ ਮੁਤਾਬਕ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ‘ਚ ਅਣਪਛਾਤੇ ਬਦਮਾਸ਼ਾਂ ਨੇ ਸੜਕ ਕਿਨਾਰੇ ਰਾਸ਼ਟਰੀ ਝੰਡੇ ਵੇਚਣ ਵਾਲੇ ਕਈ ਸਟਾਲਾਂ ‘ਤੇ ਗ੍ਰਨੇਡ ਸੁੱਟੇ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਇਹ ਘਟਨਾ ਵੀਰਵਾਰ ਰਾਤ ਨੂੰ ਕੋਇਟਾ ਦੇ ਜੁਆਇੰਟ ਰੋਡ ‘ਤੇ ਵਾਪਰੀ। ਖਬਰਾਂ ਮੁਤਾਬਕ ਬਾਈਕ ‘ਤੇ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਆਜ਼ਾਦੀ ਦਿਵਸ (14 ਅਗਸਤ) ਤੋਂ ਪਹਿਲਾਂ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਅਤੇ ਹੋਰ ਚੀਜ਼ਾਂ ਵੇਚਣ ਵਾਲੇ ਕਈ ਸਟਾਲਾਂ ‘ਤੇ ਗ੍ਰੇਨੇਡ ਸੁੱਟੇ। ਪੁਲਸ ਨੇ ਦੱਸਿਆ ਕਿ ਹਮਲੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ।ਰਿਪੋਰਟ ਮੁਤਾਬਕ, ”ਹਮਲੇ ‘ਚ ਦੋ ਬੱਚਿਆਂ ਸਮੇਤ ਘੱਟੋ-ਘੱਟ 14 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜ਼ਖਮੀਆਂ ਦੀ ਹਾਲਤ ਸਥਿਰ ਹੈ।” ਹੁਣ ਤੱਕ ਕਿਸੇ ਵੀ ਵਿਦਰੋਹੀ/ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਬਲੋਚ ’ਚ ਦੁਕਾਨਾਂ ‘ਤੇ ਸੁੱਟਿਆ ਗ੍ਰਨੇਡ, ਇੱਕ ਹਲਾਕ


Comment here