ਅਪਰਾਧਸਿਆਸਤਖਬਰਾਂਦੁਨੀਆ

ਬਲੋਚਿਸਤਾਨ ਲਿਬਰੇਸ਼ਨ ਆਰਮੀ ਵਲੋਂ 170 ਫ਼ੌਜੀ ਮਾਰਨ ਦਾ ਦਾਅਵਾ

ਇਸਲਾਮਾਬਾਦ- ਬਲੋਚਿਸਤਾਨ ਵਿਚ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ  ਵੱਖ-ਵੱਖ ਹਮਲਿਆਂ ਦੌਰਾਨ ਲਗਭਗ 170 ਪਾਕਿਸਤਾਨੀ ਫ਼ੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਬੀ.ਐੱਲ.ਏ. ਨੇ ਕਿਹਾ ਕਿ ਉਸ ਨੇ ਪੰਜਗੁਰ ਖੇਤਰ ਵਿਚ ਫਰੰਟੀਅਰ ਕੋਰ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ, ਜੋ ਅਜੇ ਵੀ ਉਸਦੇ ਨਿਯੰਤਰਣ ਵਿਚ ਹੈ ਇਸਦੇ ਨਾਲ ਹੀ’ਮਜੀਦ ਬ੍ਰਿਗੇਡ ਦੇ ਫਿਦਾਈਨਾਂ ਨੇ ਪੰਜਗੁਰ ਵਿਚ ਫ਼ੌਜੀ ਕੈਂਪ ਨੂੰ ਨਿਸ਼ਾਨਾ ਬਣਾ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਦੁਸ਼ਮਣ ਦਾ ਕੈਂਪ ਅਜੇ ਵੀ ਫਿਦਾਇਨਾਂ ਦੇ ਕਬਜ਼ੇ ਹੇਠ ਹੈ।’ ਬੀ.ਐਲ.ਏ. ਨੇ ਪਾਕਿਸਤਾਨੀ ਫ਼ੌਜ ‘ਤੇ ਪੰਜਗੁਰ ਦੇ ਨਾਗਰਿਕਾਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਦਾ ਵੀ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਮਜੀਦ ਬ੍ਰਿਗੇਡ ਦੀ ਇਕ ਹੋਰ ਇਕਾਈ ਨੇ 20 ਘੰਟਿਆਂ ਤੱਕ ਨੌਸ਼ਕੀ ਵਿਚ ਫ਼ੌਜੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਅਤੇ ਉਸ ‘ਤੇ ਕਬਜ਼ਾ ਕੀਤਾ, ਜਿਸ ਵਿਚ ਅਧਿਕਾਰੀਆਂ ਸਮੇਤ ਲਗਭਗ 100 ਫ਼ੌਜੀ ਮਾਰੇ ਗਏ।, ‘ਇਸ ਮਿਸ਼ਨ ਨੂੰ ਮਜੀਦ ਬ੍ਰਿਗੇਡ ਦੇ 9 ਫਿਦਾਇਨਾਂ ਨੇ ਅੰਜਾਮ ਦਿੱਤਾ ਸੀ।’ ਉਥੇ ਹੀ ਇਸ ਸਬੰਧ ‘ਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਬਲੋਚਿਸਤਾਨ ਦੇ ਪੰਜਗੁਰ ਅਤੇ ਨੌਸ਼ਕੀ ਇਲਾਕੇ ‘ਚ ਫਰੰਟੀਅਰ ਕੋਰ ਦੇ ਠਿਕਾਣਿਆਂ ‘ਤੇ ਦੋਹਰੇ ਅੱਤਵਾਦੀਆਂ ਵਿਚ 7 ਫ਼ੌਜੀ ਮਾਰੇ ਗਏ ਹਨ ਅਤੇ 13 ਵਿਦਰੋਹੀ ਵੀ ਮਾਰੇ ਗਏ ਹਨ।

Comment here