ਅਪਰਾਧਸਿਆਸਤਖਬਰਾਂਦੁਨੀਆ

ਬਲੋਚਿਸਤਾਨ ‘ਚ ਅੱਤਵਾਦੀ ਹਮਲੇ ਦੌਰਾਨ 2 ਪਾਕਿ ਫੌਜੀ ਹਲਾਕ

ਪੇਸ਼ਾਵਰ-ਬਲੋਚਿਸਤਾਨ ‘ਚ ਸੁਰੱਖਿਆ ਚੌਕੀ ‘ਤੇ ਅੱਤਵਾਦੀ ਹਮਲਾ, ਦੋ ਪਾਕਿਸਤਾਨੀ ਸੈਨਿਕ ਮਾਰੇ ਗਏ ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ‘ਚ ਦਿੱਤੀ ਗਈ।ਪਾਕਿਸਤਾਨੀ ਫੌਜ ਦੇ ਮੀਡੀਆ ਵਿਭਾਗ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਘਟਨਾ ਬਲੋਚਿਸਤਾਨ ਸੂਬੇ ਦੇ ਕੇਚ ਜ਼ਿਲੇ ‘ਚ ਉਸ ਸਮੇਂ ਵਾਪਰੀ ਜਦੋਂ ਅੱਤਵਾਦੀਆਂ ਨੇ ਚੈੱਕ ਪੋਸਟ ‘ਤੇ ਹਮਲਾ ਕਰਕੇ ਦੋ ਜਵਾਨਾਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫੌਜ ਨੇ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਹੈ।” ਬਿਆਨ ‘ਚ ਕਿਹਾ ਗਿਆ ਹੈ, ”ਸੁਰੱਖਿਆ ਬਲ ਬਲੋਚਿਸਤਾਨ ਦੀ ਸ਼ਾਂਤੀ, ਸਥਿਰਤਾ ਅਤੇ ਤਰੱਕੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਤੱਤਾਂ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਨਜਿੱਠਣ ਲਈ ਦ੍ਰਿੜ ਹਨ। ਲਈ ਦ੍ਰਿੜ ਇਰਾਦਾ ਹੈ।

Comment here