ਖਬਰਾਂਚਲੰਤ ਮਾਮਲੇਦੁਨੀਆ

ਬਲੋਚਿਸਤਾਨ : ਗੈਸ ਲੀਕ ਹੋਣ ਕਾਰਨ ਪਰਿਵਾਰ ਦੇ ਸੱਤ ਜੀਆਂ ਦੀ ਮੌਤ

ਬਲੋਚਿਸਤਾਨ-ਇਥੋਂ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ‘ਚ ਇਕ ਔਰਤ ਤੇ ਦੋ ਨਾਬਾਲਗ ਕੁੜੀਆਂ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਸਿਰੀ ਕਲਾਂ ਖੇਤਰ ਵਿੱਚ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ਕਾਰਨ ਮਿੱਟੀ ਦੀ ਕੰਧ ਵਾਲੇ ਕਮਰੇ ਦੇ ਡਿੱਗ ਜਾਣ ਤੋਂ ਬਾਅਦ ਵਾਪਰੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਰਿਵਾਰ ਦਾ ਇਕ ਮੈਂਬਰ ਰਾਤ ਨੂੰ ਹੀਟਰ ਚਾਲੂ ਕਰਨ ਲਈ ਉੱਠਿਆ ਤਾਂ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ। ਪੁਲਸ ਨੇ ਦੱਸਿਆ ਕਿ ਪਰਿਵਾਰ ਦੇ ਚਾਰ ਹੋਰ ਮੈਂਬਰ, ਜੋ ਇਕ ਹੋਰ ਕਮਰੇ ‘ਚ ਸੌਂ ਰਹੇ ਸਨ, ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਮੁਖੀ, ਉਸ ਦੀ ਪਤਨੀ, ਦੋ ਨਾਬਾਲਗ ਕੁੜੀਆਂ ਅਤੇ ਤਿੰਨ ਪੁੱਤਰ ਧਮਾਕੇ ਵਿਚ ਮਾਰੇ ਗਏ।

Comment here