ਸਿਆਸਤਖਬਰਾਂਦੁਨੀਆ

ਬਲਿੰਕਨ ਨੇ ਯੂਕਰੇਨ ਬਾਰੇ ਰੂਸੀ ਵਿਦੇਸ਼ ਮੰਤਰੀ ਨਾਲ ਕੀਤੀ ਦੁਬਾਰਾ ਗੱਲਬਾਤ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਯੂਕਰੇਨ ਮੁੱਦੇ ‘ਤੇ ਚਰਚਾ ਕੀਤੀ ਹੈ। ਉਸਨੇ ਯੂਕਰੇਨ ‘ਤੇ ਸੰਭਾਵਿਤ ਰੂਸੀ ਹਮਲੇ ਬਾਰੇ ਅਮਰੀਕਾ ਦੀਆਂ ਚਿੰਤਾਵਾਂ ਨੂੰ ਵੀ ਸੰਬੋਧਿਤ ਕੀਤਾ ਅਤੇ ਤਣਾਅ ਦੇ ਕੂਟਨੀਤਕ ਹੱਲ ਦੀ ਮੰਗ ਕੀਤੀ। ਪ੍ਰਾਈਸ ਨੇ ਕਿਹਾ, “ਬਲਿੰਕਨ ਨੇ ਯੂਕਰੇਨ ਅਤੇ ਰੂਸ ਦੇ ਵਿਚਕਾਰ ਟਕਰਾਅ ਦੇ ਕੂਟਨੀਤਕ ਹੱਲ ਨੂੰ ਜਾਰੀ ਰੱਖਣ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਮਰੀਕਾ ਨੂੰ ਪਤਾ ਹੈ ਕਿ ਰੂਸ ਯੂਕਰੇਨ ਉਪਰ ਕਿਸੇ ਵੀ ਸਮੇਂ ਹਮਲਾ ਕਰਨ ਦੀ ਤਾਕਤ ਰੱਖਦਾ ਹੈ ਅਤੇ ਅਮਰੀਕਾ ਨੂੰ  ਇਹ ਚਿੰਤਾ ਹੈ, ਜਿਸਦਾ ਬਲਿੰਕਨ ਨੇ ਲਾਵਰੋਵ ਨੂੰ ਜ਼ਿਕਰ ਕੀਤਾ ਅਤੇ ਇਸ ਸੰਘਰਸ਼ ਨੂੰ ਰੋਕਣ ਲਈ ਉਪਾਵਾਂ ‘ਤੇ ਜ਼ੋਰ ਦਿੱਤਾ।

Comment here