ਸਿਆਸਤਖਬਰਾਂਦੁਨੀਆ

ਬਲਿੰਕਨ ਦੀ ਦਲਾਈਲਾਮਾ ਦੇ ਨੁਮਾਇੰਦੇ ਨਾਲ ਮੁਲਾਕਾਤ ਤੋੰ ਖਿੱਝਿਆ ਚੀਨ

ਬੀਜਿੰਗ- ਹਾਲ ਹੀ ਚ  ਭਾਰਤ ’ਚ ਆਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਤਿੱਬਤੀ ਅਧਿਆਤਮਕ ਆਗੂ ਦਲਾਈਲਾਮਾ ਦੇ ਨੁਮਾਇੰਦੇ ਨਾਲ ਵੀ ਮੁਲਾਕਾਤ ਕੀਤੀ , ਜਿਸ ਤੇ ਚੀਨ ਨਰਾਜ਼ ਹੋ ਗਿਆ ਹੈ, ਚੀਨ ਨੇ ਇਸ ਮੁਲਾਕਾਤ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਇਹ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਣ ਅਤੇ ਤਿੱਬਤ ਦੀ ਆਜ਼ਾਦੀ ਦਾ ਸਮਰਥਨ ਨਾ ਕਰਨ ਦੀ ਅਮਰੀਕਾ ਦੀ ਵਚਨਬੱਧਤਾ ਦੀ ਉਲੰਘਣਾ ਹੈ। ਬਲਿੰਕਨ ਨੇ ਬੁੱਧਵਾਰ ਤਿੱਬਤੀ ਸਰਕਾਰ ਦੇ ਜਲਾਵਤਨ ਦੇਸ਼ ਦੇ ਇੱਕ ਅਧਿਕਾਰੀ ਅਤੇ ਦਲਾਈਲਾਮਾ ਦੇ ਨੁਮਾਇੰਦੇ ਨਗੋਡੁਪ ਡੋਂਗਚੁੰਗ ਨਾਲ ਮੁਲਾਕਾਤ ਕੀਤੀ, ਜਿਸ ਨੇ ਚੀਨ ਨੂੰ ਸਪੱਸ਼ਟ ਸੰਕੇਤ ਦਿੱਤਾ ਕਿ ਬਾਈਡੇਨ ਪ੍ਰਸ਼ਾਸਨ ਤਿੱਬਤ ਮੁੱਦੇ ਦਾ ਸਮਰਥਨ ਜਾਰੀ ਰੱਖੇਗਾ।ਮੀਟਿੰਗ ’ਚ ਡੋਂਗਚੁੰਗ ਨੇ ਅਮਰੀਕਾ ਵੱਲੋਂ ਤਿੱਬਤ ਅੰਦੋਲਨ ਦਾ ਸਮਰਥਨ ਜਾਰੀ ਰੱਖਣ ਲਈ ਬਲਿੰਕਨ ਦਾ ਧੰਨਵਾਦ ਕੀਤਾ। ਇਸ ਸਬੰਧ ’ਚ ਪੁੱਛਣ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਵਿਦੇਸ਼ ਮੰਤਰੀ ਨੂੰ ਨਵੀਂ ਦਿੱਲੀ ’ਚ ਅਧਿਆਤਮਕ ਆਗੂ ਦਲਾਈਲਾਮਾ ਦੇ ਨੁਮਾਇੰਦੇ, ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਨੁਮਾਇੰਦੇ ਨਗੋਡੁਪ ਡੋਂਗਚੁੰਗ ਨਾਲ ਇੱਕ ਸੰਖੇਪ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਹੋਰ ਤਿੱਬਤੀ ਨੁਮਾਇੰਦੇ ਗੀਸ਼ੀ ਦੋਰਜੀ ਦਾਮਦੁਲ ਬਲਿੰਕਨ ਵੱਲੋਂ ਨਾਗਰਿਕ ਸਮਾਜ ਦੇ ਸੱਤ ਮੈਂਬਰਾਂ ਨਾਲ ਕੀਤੀ ਗਈ ਗੋਲਮੇਜ਼ ਮੀਟਿੰਗ ’ਚ ਸ਼ਾਮਲ ਹੋਏ। ਇਥੇ ਪ੍ਰੈੱਸ ਬ੍ਰੀਫਿੰਗ ਦੌਰਾਨ ਸਰਕਾਰੀ ਮੀਡੀਆ ਵੱਲੋਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਾਨ ਤੋਂ ਪ੍ਰਤੀਕਿਰਿਆ ਮੰਗਣ ’ਤੇ ਉਨ੍ਹਾਂ ਕਿਹਾ ਕਿ ਤਿੱਬਤ ਮਾਮਲਾ ਸਿੱਧੇ ਤੌਰ ’ਤੇ ਚੀਨ ਦਾ ਅੰਦਰੂਨੀ ਮਾਮਲਾ ਹੈ, ਜਿਸ ’ਚ ਵਿਦੇਸ਼ੀ ਦਖਲਅੰਦਾਜ਼ੀ ਦੀ ਇਜਾਜ਼ਤ ਨਹੀਂ ਹੈ। ਚੀਨ ਨੇ ਕਿਹਾ ਕਿ 14ਵੇਂ ਦਲਾਈਲਾਮਾ ਕਿਸੇ ਵੀ ਤਰ੍ਹਾਂ ਧਾਰਮਿਕ ਸ਼ਖਸੀਅਤ ਨਹੀਂ ਹਨ ਬਲਕਿ ਇੱਕ ਸਿਆਸੀ ਜਲਾਵਤਨ ਹਨ, ਜੋ ਲੰਮੇ ਸਮੇਂ ਤੋਂ ਚੀਨ ਵਿਰੋਧੀ ਵੱਖਵਾਦੀ ਗਤੀਵਿਧੀਆਂ ਅਤੇ ਤਿੱਬਤ ਨੂੰ ਚੀਨ ਤੋਂ ਵੱਖਰਾ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ।

Comment here