ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਬਲਿੰਕਨ ਤੇ ਜੈਸ਼ੰਕਰ ਨੇ ਗਲੋਬਲ ਮੁੱਦਿਆਂ ‘ਤੇ ਕੀਤੀ ਚਰਚਾ

ਸ਼ਿਕਾਗੋ-ਦੁਨੀਆਂ ਭਰ ਵਿਚ ਰੂਸ ਤੇ ਯੂਕੇ੍ਰਨ ਜੰਗ ਦੀ ਚਰਚਾ ਛਿੜੀ ਹੋਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨੂੰ ਫੋਨ ਕਰਕੇ ਰੂਸ-ਯੂਕ੍ਰੇਨ ਜੰਗ, ਅੱਤਵਾਦ ਵਿਰੁੱਧ ਲੜਾਈ ਅਤੇ ਹੋਰ ਖੇਤਰ ਅਤੇ ਵਿਸ਼ਵ ਮੁੱਦਿਆ ‘ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਸ਼ਨੀਵਾਰ ਨੂੰ ਗੱਲਬਾਤ ਹੋਈ। ਇਸ ਦੌਰਾਨ ਜੈਸ਼ੰਕਰ ਨੇ ਬਲਿੰਕਨ ਦੇ ਅੱਤਵਾਦ iਖ਼ਲਾਫ਼ ‘ਮਜ਼ਬੂਤ ਅਤੇ ਸਪੱਸ਼ਟ ਸੰਦੇਸ਼’ ਦੇ ਨਾਲ-ਨਾਲ 26/11 ਦੇ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੇ ਉਨ੍ਹਾਂ ਦੇ ਸੱਦੇ ਲਈ ਧੰਨਵਾਦ ਕੀਤਾ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਸ਼ਨੀਵਾਰ ਨੂੰ ਦੋਵਾਂ ਨੇਤਾਵਾਂ ਦੀ ਗੱਲ ਬਾਰੇ ਕਿਹਾ ਕਿ ਬਲਿੰਕੇਨ ਅਤੇ ਜੈਸ਼ੰਕਰ ਨੇ ਖੇਤਰੀ ਤੇ ਗਲੋਬਲ ਮੁੱਦਿਆਂ ‘ਤੇ ਚਰਚਾ ਕੀਤੀ , ਜਿਸ ਵਿੱਚ ਅੱਤਵਾਦ ਵਿਰੋਧੀ ਸਹਿਯੋਗ ਅਤੇ ਯੂਕ੍ਰੇਨ iਖ਼ਲਾਫ਼ ਰੂਸ ਦਾ ਲਗਾਤਾਰ ਹਮਲਾ ਕਰਨ ਦਾ ਮੁੱਦਾ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਟਵੀਟ ਕੀਤਾ ਸੀ ਕਿ ਅਮਰੀਕੀ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਨਾਲ ਗੱਲ ਕਰਕੇ ਚੰਗਾ ਲੱਗਾ। ਅੱਤਵਾਦ ਅਤੇ 26/11 ਦੀ ਜਵਾਬਦੇਹੀ ‘ਤੇ ਕੱਲ੍ਹ ਉਨ੍ਹਾਂ ਦੇ ਮਜ਼ਬੂਤ ਅਤੇ ਸਪੱਸ਼ਟ ਸੰਦੇਸ਼ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਬਲਿੰਕਨ ਨੇ ਸ਼ੁੱਕਰਵਾਰ ਨੂੰ ਮੁੰਬਈ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਤਵਾਦ ਰੋਕੂ ਕਮੇਟੀ (ਸੀ. ਟੀ. ਸੀ.) ਦੇ ਗੈਰ-ਰਸਮੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਬਲਿੰਕਨ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਨਾਲ ਲੋਕਾਂ ਗ਼ਲਤ ਸੰਦੇਸ਼ ਮਿਲੇਗਾ। ਬਲਿੰਕਨ ਨੇ ਕਿਹਾ ਕਿ ਸਾਡੇ ‘ਤੇ ਮੁੰਬਈ ਹਮਲਿਆਂ ਦੇ ਸਾਜਿਸ਼ਕਰਤਾਵਾਂ ਨੂੰ ਨਿਆਂ ਦੇ ਕਟਹਿਰੇ ‘ਚ ਲੈ ਕੇ ਆਉਣ ਦੀ ਜ਼ਿੰਮੇਵਾਰੀ ਹੈ, ਜਿਸ ਵਿੱਚ ਮਾਸਟਰਮਾਈਂਡ ਵੀ ਸ਼ਾਮਲ ਹਨ।

Comment here