ਲੁਧਿਆਣਾ-ਬਲਾਤਕਾਰ ਦੇ ਮਾਮਲੇ ਚ ਭਗੌੜੇ ਐਲਾਨੇ ਗਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਤਮ ਸਮਰਪਣ ਕਰ ਦਿੱਤਾ ਹੈ। ਬੈਂਸ ਨੇ ਲੁਧਿਆਣਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਹੈ। ਇਹ ਮਾਮਲਾ ਲੁਧਿਆਣਾ ਦੀ ਇੱਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦਾ ਹੈ, ਜਿਸ ਨੇ ਬੈਂਸ ‘ਤੇ ਦੋਸ਼ ਲਾਏ ਸਨ। ਬੈਂਸ ਸਣੇ 5 ਨੇ ਲੁਧਿਆਣਾ ਦੀ ਹਰਸਿਮਰਨਜੀਤ ਕੌਰ ਸਿਵਿਲ ਜੱਜ ਦੇ ਕੋਲ ਆਤਮ ਸਮਰਪਣ ਕੀਤਾ ਹੈ। ਬੈਂਸ ਦੇ ਨਾਲ ਉਸ ਦੇ ਭਰਾ ਪਰਮਜੀਤ ਪੰਮਾ, ਜਸਵੀਰ ਕੌਰ ਭਾਬੀ ਦੇ ਨਾਲ 2 ਹੋਰ ਜੋ ਮਾਮਲੇ ਚ ਲੋੜੀਂਦਾ ਸਨ, ਸਾਰਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸਭ ਨੂੰ ਤਿਨ ਦਿਨਾ ਨਿਆਂਇਕ ਹਿਰਾਸਤ ਚ ਭੇਜਿਆ ਗਿਆ ਹੈ। ਇਸ ਮਾਮਲੇ ‘ਚ 7 ‘ਤੇ ਮਾਮਲਾ ਦਰਜ ਹੋਇਆ ਸੀ ਤੇ 2 ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਸਨ, ਜਿਨਾਂ ਚ ਬੈਸ ਦਾ ਭਰਾ ਕਰਮਜੀਤ ਤੇ ਉਸ ਦਾ ਪੀਏ ਸ਼ਾਮਿਲ ਹੈ । ਆਤਮ ਸਮਰਪਣ ਤੋਂ ਪਹਿਲਾਂ ਉਹ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਮਾਨਤ ਲਈ ਪਹੁੰਚ ਕਰ ਚੁੱਕੇ ਸਨ, ਪਰੰਤੂ ਕੋਈ ਰਾਹਤ ਨਹੀਂ ਮਿਲੀ ਸੀ, ਜਿਸ ਪਿੱਛੋਂ ਅਦਾਲਤ ਵੱਲੋਂ ਬੈਂਸ ਨੂੰ ਬਲਾਤਕਾਰ ਮਾਮਲੇ ‘ਚ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਵੱਲੋਂ ਟਵੀਟ ਵੀ ਕੀਤਾ ਗਿਆ ਕਿ ਉਨ੍ਹਾਂ ਨੂੰ ਅਦਾਲਤ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਮਾਮਲੇ ਵਿੱਚ ਜੋ ਵੀ ਸੱਚ ਹੋਵੇਗਾ, ਛੇਤੀ ਹੀ ਸਭ ਦੇ ਸਾਹਮਣੇ ਆ ਜਾਵੇਗਾ।
Comment here