ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਬਰੈਂਪਟਨ ‘ਚ 90 ਏਕੜ ‘ਚ ਸਥਾਪਤ ਹੋਵੇਗਾ ‘ਗੀਤਾ ਪਾਰਕ’

ਬਰੈਂਪਟਨ-ਕੈਨੇਡਾ ਵਿੱਚ ਸਿੱਖਾਂ ਤੋਂ ਬਾਅਦ ਹਿੰਦੂਆਂ ਦਾ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਇੱਥੇ ਵੱਸਦਾ ਹੈ, ਜਿਸ ਵਿਚ ਗੁਜਰਾਤੀ ਮੂਲ ਦਾ ਭਾਈਚਾਰਾ ਵੀ ਸ਼ਾਮਲ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਧਰਮ ਨਿਰਪੱਖਤਾ ਦੇ ਮੂਲ ਸਿਧਾਂਤ ਨੂੰ ਸਿਖ਼ਰ ‘ਤੇ ਰੱਖਦੇ ਹੋਏ, ਸਿਟੀ ਕੌਂਸਲ ਗੁਰੂ ਨਾਨਕ ਰੋਡ ਅਤੇ ਮਸਜਿਦ ਡਰਾਈਵ ਦਾ ਨਾਮਕਰਨ ਕਰਨ ਤੋਂ ਬਾਅਦ ਹੁਣ ਇੱਕ ਗੀਤਾ ਪਾਰਕ ਸਥਾਪਿਤ ਕਰੇਗੀ।
ਉਨ੍ਹਾਂ ਕਿਹਾ, ‘ਅਸੀਂ ਮਹਾਨਗਰ ਦੇ ਨਾਗਰਿਕਾਂ ਵੱਲੋਂ ਅਪਣਾਏ ਗਏ ਸਾਰੇ ਧਰਮਾਂ ਦਾ ਹੀ ਸਤਿਕਾਰ ਕਰਦੇ ਹਾਂ।’ ਮੇਅਰ ਨੇ ਦੱਸਿਆ ਕੀਤਾ ਕਿ ਪਾਰਕ ਵਿੱਚ ‘ਗੁਜਰਾਤੀ ਮੂਲ ਦੇ ਭਾਈਚਾਰੇ ਲਈ ਗਰਬਾ’ ਮਨਾਉਣ ਲਈ ਸਹੂਲਤਾਂ, ਇੱਕ ਬਾਸਕਟਬਾਲ ਕੋਰਟ, ਇੱਕ ਕ੍ਰਿਕਟ ਮੈਦਾਨ ਅਤੇ ਖੇਡਣ ਲਈ ਜਗ੍ਹਾ ਹੋਵੇਗੀ। 90 ਏਕੜ ਦਾ ਗੀਤਾ ਪਾਰਕ ਭਾਰਤ ਤੋਂ ਬਾਹਰ ਦੁਨੀਆ ਦਾ ਸਭ ਤੋਂ ਵੱਡਾ ਪਾਰਕ ਹੋਵੇਗਾ, ਜਿੱਥੇ ਹਿੰਦੂ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਬਰੈਂਪਟਨ ਨੇ ਸਿਟੀ ਕੌਂਸਲ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਰੇ ਧਰਮਾਂ ਅਤੇ ਨਸਲਾਂ ਵਿਚਕਾਰ ਬਿਹਤਰ ਸਬੰਧ ਬਣਾਉਣ ਵਿੱਚ ਮਦਦ ਕਰੇਗਾ ਜੋ ਪਾਰਕ ਦੀ ਵਰਤੋਂ ਕਰਨ ਲਈ ਸੁਤੰਤਰ ਹੋਣਗੇ।ਇਸ ਨਾਲ ਭਾਈਚਾਰਾ ਹੋਰ ਵਧੇਗਾ।

Comment here