ਕਾਬੁਲ-ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਬਾਰੇ ਕਈ ਤਰਾਂ ਦੀ ਚਰਚਾ ਹੋ ਰਹੀ ਹੈ। ਕਈ ਦਿਨਾਂ ਤੋਂ ਤਾਲਿਬਾਨ ਦੀ ਨਵੀਂ ਸਰਕਾਰ ਦੇ ਗਠਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਸਰਕਾਰ ਵਿਚ ਕੌਣ-ਕੌਣ ਕਿਸ ਅਹੁਦੇ ‘ਤੇ ਹੋਵੇਗਾ। ਇਸਦੇ ਨਾਲ ਹੀ ਜਿਥੇ ਮੁੱਲਾ ਬਰਾਦਰ ਦੇ ਤਾਲਿਬਾਨੀ ਮੁਖੀ ਬਣਨ ਦੀਆਂ ਸਾਹਮਣੇ ਆ ਰਹੀਆਂ ਸਨ, ਇਸਦੇ ਉਲਟ ਹੁਣ ਬਰਦਾਰ ਦੀਆਂ ਉਮੀਦਾਂ ‘ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਹੁਣ ਮੁੱਲਾ ਹਸਨ ਅਖੁੰਦ ਨੂੰ ਅਫ਼ਗਾਨਿਸਤਾਨ ਸਰਕਾਰ ਦਾ ਮੁਖੀ ਬਣਾਇਆ ਜਾ ਸਕਦਾ ਹੈ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦਜੇ ਕਬਜ਼ੇ ਤੋਂ ਬਾਅਦ ਅਗਲੀ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਸਰਕਾਰ ਦਾ ਗਠਨ ਕੀਤਾ ਜਾਣਾ ਸੀ ਪਰ ਕਿਸੇ ਕਾਰਨ ਕਰਕੇ ਇਸ ਵਿਚ ਦੇਰੀ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਨਵੀਂ ਤਾਲਿਬਾਨ ਸਰਕਾਰ ਦਾ ਗਠਨ ਕੀਤਾ ਜਾ ਸਕਦਾ ਹੈ। ਜੇ ਬੁੱਧਵਾਰ ਨੂੰ ਵੀ ਸਰਕਾਰ ਨਹੀਂ ਬਣੀ ਤਾਂ ਆਉਣ ਵਾਲੇ ਕੁਝ ਦਿਨਾਂ ਤਕ ਸਰਕਾਰ ਦਾ ਗਠਨ ਸੰਭਵ ਹੈ।
Comment here