ਖਬਰਾਂਚਲੰਤ ਮਾਮਲੇਦੁਨੀਆ

ਬਰਫ਼ ਦੀ ਲਪੇਟ ‘ਚ ਆਏ ਦੋ ਵਿਦੇਸ਼ੀ ਨਾਗਰਿਕ ਬਰਾਮਦ

ਟੋਕੀਓ-ਨਾਗਾਨੋ ਪ੍ਰੀਫ਼ੈਕਚਰਲ ਪੁਲਸ ਨੇ ਕਿਹਾ ਕਿ ਮੱਧ ਜਾਪਾਨ ਦੇ ਇਕ ਮਸ਼ਹੂਰ ਸਕੀ ਰਿਜੋਰਟ ‘ਤੇ ਬਰਫ਼ ਦੇ ਤੋਦੇ ਦੀ ਲਪੇਟ ‘ਚ ਆਏ ਦੋ ਵਿਦੇਸ਼ੀ ਨਾਗਰਿਕਾਂ ਦਾ ਪਤਾ ਲਗਾ ਲਿਆ ਗਿਆ ਹੈ। ਹਾਲਾਂਕਿ ਪੁਲਸ ਨੇ ਅਜੇ ਤੱਕ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਸ ਨੇ ਕਿਹਾ ਕਿ ਇਹ ਦੋਵੇਂ ਉਨ੍ਹਾਂ ਪੰਜ ਵਿਦੇਸ਼ੀ ਨਾਗਰਿਕਾਂ ‘ਚ ਸ਼ਾਮਲ ਸਨ ਜੋ ਐਤਵਾਰ ਦੁਪਹਿਰ ਨੂੰ ਮਾਊਂਟ ਹਕੂਬਾ ਨੋਰੀਕੁਰਾ ‘ਤੇ ਬਰਫ਼ ਦੇ ਤੋਦੇ ਦੀ ਲਪੇਟ ‘ਚ ਆ ਗਏ ਸਨ।
ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਦੋਵਾਂ ਵਿਅਕਤੀਆਂ ਨੂੰ ਬਰਾਮਦ ਕਰ ਲਿਆ। ਦੋਵਾਂ ਨੂੰ ਮ੍ਰਿਤਕ ਮੰਨਿਆ ਗਿਆ ਹੈ। ਪੁਲਸ ਨੇ ਦੋਵਾਂ ਦੇ ਨਾਮ ਅਤੇ ਰਾਸ਼ਟਰੀਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ, ਪਰ ਜਾਪਾਨੀ ਮੀਡੀਆ ਨੇ ਦੱਸਿਆ ਕਿ ਇਕ ਅਮਰੀਕੀ ਅਤੇ ਦੂਜਾ ਆਸਟ੍ਰੇਲੀਆ ਦਾ ਹੈ। ਪੁਲਸ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਦੀ ਉਡੀਕ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸਕੀਇੰਗ ਕਰ ਰਹੇ ਇਨ੍ਹਾਂ ਪੰਜ ਵਿਅਕਤੀਆਂ ਵਿੱਚੋਂ ਦੋ ਜਣੇ ਜ਼ਖ਼ਮੀ ਨਹੀਂ ਹੋਏ ਅਤੇ ਤੀਜੇ ਵਿਅਕਤੀ ਦੇ ਮੋਢੇ ‘ਤੇ ਸੱਟ ਲੱਗੀ ਹੈ।

Comment here