ਅਜਬ ਗਜਬਖਬਰਾਂਚਲੰਤ ਮਾਮਲੇ

ਡਾਕਟਰਾਂ ਨੇ ਬਰਫ਼ਬਾਰੀ ‘ਚ ਫਸੀ ਔਰਤ ਦੀ ਵਟਸਐਪ ‘ਤੇ ਕਰਵਾਈ ਡਿਲਿਵਰੀ

ਸ਼੍ਰੀਨਗਰ-ਕ੍ਰਾਲਪੁਰਾ ਦੇ ਬਲਾਕ ਮੈਡੀਕਲ ਅਧਿਕਾਰੀ ਡਾਕਟਰ ਮੀਰ ਮੁਹੰਮਦ ਸ਼ਫੀ ਨੇ ਦੱਸਿਆ ਕੇ ਜੰਮੂ ਕਸ਼ਮੀਰ ‘ਚ ਬਰਫ਼ ਨਾਲ ਢਕੇ ਕੇਰਨ ‘ਚ ਡਾਕਟਰਾਂ ਨੇ ਇਕ ਗਰਭਵਤੀ ਔਰਤ ਦੀ ਡਿਲਿਵਰੀ ‘ਚ ‘ਵਟਸਐੱਪ ਕਾਲ’ ‘ਤੇ ਮਦਦ ਕੀਤੀ। ਬਰਫ਼ਬਾਰੀ ਕਾਰਨ ਇਸ ਔਰਤ ਨੂੰ ਹੈਲੀਕਾਪਟਰ ਨਾਲ ਹਸਪਤਾਲ ਪਹੁੰਚਾਉਣਾ ਮੁਸ਼ਕਲ ਸੀ। ਡਾਕਟਰ ਮੀਰ ਮੁਹੰਮਦ ਸ਼ਫੀ ਨੇ ਕਿਹਾ,”ਸ਼ੁੱਕਰਵਾਰ ਰਾਤ, ਸਾਨੂੰ ਕੇਰਨ ਪੀ.ਐੱਚ.ਸੀ. (ਪ੍ਰਾਇਮਰੀ ਸਿਹਤ ਕੇਂਦਰ) ‘ਚ ਜਣੇਪੇ ਦੇ ਦਰਦ ਨਾਲ ਪੀੜਤ ਇਕ ਔਰਤ ਮਿਲੀ।”
ਉਨ੍ਹਾਂ ਦੱਸਿਆ ਕਿ ਉਹ ਗਰਭ ਅਵਸਥਾ ਦੌਰਾਨ ਕਈ ਜਟਿਲ ਸਿਹਤ ਸਮੱਸਿਆਵਾਂ ਨਾਲ ਪੀੜਤ ਸੀ। ਔਰਤ ਨੂੰ ਜਣੇਪਾ ਸਹੂਲਤਾਂ ਵਾਲੇ ਹਸਪਤਾਲ ਲਿਜਾਣ ਲਈ ਇਕ ਹੈਲੀਕਾਪਟਰ ਦੀ ਜ਼ਰੂਰਤ ਸੀ, ਕਿਉਂਕਿ ਸਰਦੀਆਂ ਦੌਰਾਨ ਕੇਰਨ ਦਾ ਕੁਪਵਾੜਾ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਨਾਲ ਸੜਕ ਸੰਪਰਕ ਕੱਟਿਆ ਜਾਂਦਾ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਤਾਰ ਹੋਈ ਬਰਫ਼ਬਾਰੀ ਕਾਰਨ ਅਧਿਕਾਰੀਆਂ ਨੇ ਹੈਲੀਕਾਪਟਰ ਦੀ ਵਿਵਸਥਾ ਨਹੀਂ ਕੀਤੀ, ਜਿਸ ਕਾਰਨ ਕੇਰਨ ਪੀ.ਐੱਚ.ਸੀ. ‘ਚ ਮੈਡੀਕਲ ਕਰਮਚਾਰੀਆਂ ਨੂੰ ਜਣੇਪੇ ‘ਚ ਮਦਦ ਲਈ ਵੈਕਲਪਿਕ ਉਪਾਅ ਲੱਭਣ ਲਈ ਮਜ਼ਬੂਰ ਹੋਣਾ ਪਿਆ। ਕ੍ਰਾਲਪੁਰਾ ਉੱਪ ਜ਼ਿਲ੍ਹਾ ਹਸਪਤਾਲ ‘ਚ ਤਾਇਨਾਤ ਇਕ ਮਾਹਿਰ ਡਾ. ਪਰਵੇਜ਼ ਨੇ ਕੇਰਨ ਪੀ.ਐੱਚ.ਸੀ. ‘ਚ ਡਾ. ਅਰਸ਼ਫ ਸੋਫੀ ਅਤੇ ਉਨ੍ਹਾਂ ਦੇ ਕਰਮੀਆਂ ਨੂੰ ਵਟਸਐੱਪ ਕਾਲ ‘ਤੇ ਬੱਚੇ ਨੂੰ ਜਨਮ ਦੇਣ ਦੀ ਪ੍ਰਕਿਰਿਆ ਬਾਰੇ ਦੱਸਿਆ। ਡਾ. ਸ਼ਫੀ ਨੇ ਕਿਹਾ,”ਔਰਤ ਨੇ 6 ਘੰਟਿਆਂ ਬਾਅਦ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ।”

Comment here