ਅਪਰਾਧਸਿਆਸਤਖਬਰਾਂ

ਬਰਨਾਲਾ ਚ ਸਕੂਲੀ ਬੱਸ ‘ਤੇ ਬਦਮਾਸ਼ਾਂ ਨੇ ਕੀਤਾ ਹਮਲਾ

ਬਰਨਾਲਾ- ਇਥੇ ਉਸ ਵਕਤ ਦਹਿਸ਼ਤ ਦਾ ਮਹੌਲ ਬਣ ਗਿਆ, ਜਦ ਸੰਘੇੜਾ ਚੌਕ ‘ਚ ਕੇਂਦਰੀ ਵਿਦਿਆਲਿਆ ਮੰਦਰ ਏਅਰ ਫੋਰਸ ਦੀ ਬੱਸ ‘ਤੇ 2 ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਚਾਰ ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਸਮੇਂ ਬੱਚਿਆਂ ਨਾਲ ਭਰੀ ਸਕੂਲੀ ਬੱਸ ਸ਼ਹਿਰ ‘ਚ ਦਾਖ਼ਲ ਹੋ ਰਹੀ ਸੀ। ਹਮਲੇ ਮੌਕੇ ਬੱਸ ਦੀ ਤਾਕੀ ਤੇ ਸ਼ੀਸ਼ੇ ਬੰਦ ਹੋਣ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਹਮਲਾਵਰਾਂ ਵੱਲੋਂ ਇਸ ਕਦਰ ਹਮਲਾ ਕੀਤਾ ਗਿਆ ਕਿ ਬੱਸ ਚਾਲਕ ਦੇ ਬੱਸ ਅੰਦਰ ਬੈਠੇ ਹੋਣ ਦੇ ਬਾਵਜੂਦ ਦੋਵੇਂ ਬਾਹਾਂ ਤੇ ਗਰਦਨ ‘ਤੇ ਤਲਵਾਰ ਦੇ ਟੱਕ ਲੱਗ ਗਏ ਤੇ ਮਾਮੂਲੀ ਸੱਟਾਂ ਨਾਲ ਹੀ ਉਕਤ ਹਾਦਸਾ ਟਲ ਗਿਆ ਤੇ ਬੱਸ ਚਾਲਕ ਦੀ ਮੁਸਤੈਦੀ ਤੇ ਸੂਝਬੂਝ ਕਾਰਨ ਚਾਲਕ ਵਲੋਂ ਡੀਐੱਸਪੀ ਦਫ਼ਤਰ ਬਰਨਾਲਾ ਵੱਲ ਬੱਸ ਲਿਜਾਣ ਕਾਰਨ ਬੱਚਿਆਂ ਦੀ ਜਾਨ ਬਚ ਗਈ। ਹਮਲੇ ਦੌਰਾਨ ਬੱਸ ‘ਚ ਸਵਾਰ ਬੱਚਿਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਬੱਚੇ ਸਹਿਮ ਗਏ। ਉਥੇ ਹੀ ਛੋਟੀਆਂ ਕਲਾਸਾਂ ਦੇ ਬੱਚੇ ਰੋਣ-ਕੁਰਲਾਉਣ ਲੱਗੇ। ਘਟਨਾ ਦਾ ਪਤਾ ਲੱਗਦਿਆਂ ਹੀ ਬੱਚਿਆਂ ਦੇ ਮਾਪੇ, ਸਕੂਲ ਪ੍ਰਬੰਧਕ ਤੇ ਵੱਡੀ ਗਿਣਤੀ ‘ਚ ਸ਼ਹਿਰ ਦੇ ਪਤਵੰਤੇ ਇਕੱਠੇ ਹੋ ਗਏ। ਮਾਮਲੇ ਸਬੰਧੀ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ‘ਚੋਂ 1 ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਬਾਕੀਆਂ ਦੀ ਪੈੜ ਦੱਬਦਿਆਂ ਪੁਲਿਸ ਭਾਲ ਕਰ ਰਹੀ ਹੈ। ਇਸ ਮਾਮਲੇ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Comment here