ਅਪਰਾਧਸਿਆਸਤਖਬਰਾਂ

ਬਰਗਾੜੀ ਮਾਮਲੇ ਚ ਰਾਮ ਰਹੀਮ ਨੂੰ ਹਾਈਕੋਰਟ ਨੇ ਦਿੱਤੀ ਰਾਹਤ

ਚੰਡੀਗੜ-ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਦੇ ਮੁਖੀ, ਬਲਾਤਕਾਰ ਤੇ ਕਤਲ ਦੇ ਮਾਮਲੇ ਚ ਸਜ਼ਾ ਭੁਗਤ ਰਹੇ ਸਾਧ ਗੁਰਮੀਤ ਰਾਮ ਰਹੀਮ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਅੱਜ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਨਾ ਸਿਰਫ ਰਾਮ ਰਹੀਮ ਖਿਲਾਫ ਬਰਗਾੜੀ ਮਾਮਲੇ ‘ਚ ਦਰਜ ਤਿੰਨ ਐਫ ਆਈ ਆਰ ਚ ਜ਼ਮਾਨਤ ਦੇ ਦਿੱਤੀ। ਸਗੋਂ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ‘ਤੇ ਵੀ ਰੋਕ ਲਗਾ ਦਿੱਤੀ ਗਈ। ਹਾਈਕੋਰਟ ਨੇ ਰਾਮ ਰਹੀਮ ਨੂੰ ਜ਼ਮਾਨਤ ਭਰਨ ਲਈ ਕਿਹਾ ਹੈ। ਹੁਣ ਬੇਅਦਬੀ ਦੇ ਇਨ੍ਹਾਂ ਮਾਮਲਿਆਂ ‘ਚ ਪੰਜਾਬ ਸਰਕਾਰ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਨਹੀਂ ਲਿਆ ਸਕੇਗੀ। ਜੇਕਰ ਰਾਮ ਰਹੀਮ ਵੱਲੋਂ ਕਿਸੇ ਵੀ ਦਸਤਾਵੇਜ਼ ‘ਤੇ ਦਸਤਖਤ ਕਰਵਾਉਣੇ ਹਨ ਤਾਂ ਉਹ ਵੀ ਪਹਿਲਾਂ ਰੋਹਤਕ ਸੁਨਾਰੀਆ ਜੇਲ੍ਹ ਜਾਵੇਗਾ ਅਤੇ ਫਿਰ ਵੀਸੀ ਰਾਹੀਂ ਹੀ ਭੇਜਿਆ ਜਾਵੇਗਾ। ਕਿਉਂ ਮੁਤਾਬਕ ਹੁਣ ਜੋ ਵੀ ਕਾਰਵਾਈ ਜਾਂ ਜਾਂਚ ਹੋਵੇਗੀ, ਉਹ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੋਵੇਗੀ।

 

Comment here