ਅਪਰਾਧਸਿਆਸਤਖਬਰਾਂ

ਬਦਲ ਰਹੇ ਨੇ ਟ੍ਰੈਫਿਕ ਨਿਯਮ.. ਹੋ ਜਾਓ ਸਾਵਧਾਨ

ਨਵੀਂ ਦਿੱਲੀ – ਆਪਣੇ ਵਾਹਨ ਤੇ ਕਿਤੇ ਜਾਣ ਲੱਗੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਟ੍ਰੈਫਿਕ ਨਿਯਮ ਸਖਤ ਹੋ ਰਹੇ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਨਤੀਜੇ ਵਜੋਂ  ਬਹੁਤ ਨੁਕਸਾਨ ਹੋ ਸਕਦਾ ਹੈ। ਤੁਹਾਡੀ ਲਾਪਰਵਾਹੀ ਕਾਰਨ ਤੁਹਾਡੇ ਨਾਲ-ਨਾਲ ਕਿਸੇ ਹੋਰ ਦੀ ਜਾਨ ਵੀ ਖ਼ਤਰੇ ਵਿੱਚ ਪੈ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਵਾਹਨ ਨੂੰ ਹਮੇਸ਼ਾ ਜ਼ਿੰਮੇਵਾਰੀ ਨਾਲ ਚਲਾਓ। ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਤੁਹਾਡੀ ਸਕੂਟੀ ਦਾ 23000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਤੁਹਾਡੇ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਸਕੂਟੀ ਚਲਾਉਣ ‘ਤੇ – 5000 ਰੁਪਏ ਜੁਰਮਾਨਾ, ਬਿਨਾਂ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਦੇ ਡਰਾਈਵਿੰਗ ਕਰਨ ‘ਤੇ – 5000 ਰੁਪਏ ਦਾ ਚਲਾਨ, ਬਿਨਾਂ ਬੀਮੇ ਦੇ – 2000 ਰੁਪਏ ਦਾ ਚਲਾਨ, ਹਵਾ ਪ੍ਰਦੂਸ਼ਣ ਦੇ ਮਿਆਰ ਨੂੰ ਤੋੜਨ ‘ਤੇ -10000 ਰੁਪਏ ਜੁਰਮਾਨਾ ਅਤੇ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਲਈ 1000 ਰੁਪਏ ਦੇ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

Comment here