ਸਿਆਸਤਖਬਰਾਂ

ਬਦਲ ਰਹੇ ਕਸ਼ਮੀਰ ਦਾ ਗੱਭਰੂ ਰੈਪਰ ਵਜੋਂ ਮਸ਼ਹੂਰ ਹੋ ਰਿਹੈ

ਸ਼ੋਪੀਆਂ- ਜੰਮੂ-ਕਸ਼ਮੀਰ ਦੀ ਫਿਜ਼ਾ ਕੁਝ ਬਦਲੀ ਬਦਲੀ ਲੱਗਣ ਲੱਗੀ ਹੈ, ਇੱਥੇ ਲੰਮੇ ਸਮੇਂ ਤੋਂ ਹਿੰਸਾ ਤੇ ਤਣਾਅ ਦੇ ਸਾਏ ਹੇਠ ਜਿਉਣ ਵਾਲੇ ਲੋਕਾਂ ਚ ਹੁਣ ਜ਼ਿੰਦਗੀ ਵੱਖਰੇ ਤਰੀਕੇ ਨਾਲ ਧੜਕਣ ਲੱਗੀ ਹੈ, ਤੇ ਅਜਿਹਾ ਹੀ ਇਕ ਕਸ਼ਮੀਰੀ ਗੱਭਰੂ ਵੱਖਰੀ ਪਛਾਣ ਬਣਾ ਰਿਹਾ ਹੈ, ਸਾਕਿਬ ਏਜਾਜ਼ ਜੋ ਕਿ ਇਕ ਉੱਭਰਦਾ ਰੈਪਰ ਹੈ। ਉਹ ਗਾਉਂਦਾ ਹੀ ਨਹੀਂ ਸਗੋਂ ਗਾਣੇ ਲਿਖਦਾ ਵੀ ਹੈ। ਮਹਿਜ 17 ਸਾਲ ਦਾ ਏਜਾਜ਼ ਆਪਣੇ ਹੁਨਰ ਸਦਕਾ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਏਜਾਜ਼ ਇਸ ਸਮੇਂ ਆਪਰੇਸ਼ਨ ਥੀਏਟਰ ਤਕਨਾਲੋਜੀ ਵਿਚ ਡਿਪਲੋਮਾ ਕਰ ਰਿਹਾ ਹੈ ਅਤੇ ਮੌਜੂਦਾ ਸਮੇਂ ’ਚ ਆਪਣੇ ਕੋਰਸ ਦੇ ਦੂਜੇ ਸਾਲ ’ਚ ਹੈ। ਏਜਾਜ਼ ਨੇ ਬੋਹੇਮੀਆ ਅਤੇ ਡਿਨੋ ਜੇਮਸ ਵਰਗੇ ਪ੍ਰਸਿੱਧ ਚਿਹਰਿਆਂ ਤੋਂ ਪ੍ਰੇਰਣਾ ਲੈਂਦਾ ਹੈ, ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ ਮੇਰੇ ਪਰਿਵਾਰ ਨੇ ਹਮੇਸ਼ਾ ਮੇਰੇ ਸੁਫ਼ਨਿਆਂ ਲਈ ਮੇਰਾ ਪੂਰਾ ਸਹਿਯੋਗ ਕੀਤਾ ਹੈ। ਏਜਾਜ਼ ਨੇ ਦੱਸਿਆ ਕਿ ਆਪਣੇ ਜਨੂੰਨ ਨੂੰ ਪੂਰਾ ਕਰਨ ਅਤੇ ਜਨਤਾ ਸਾਹਮਣੇ ਆਪਣੇ ਹੁਨਰ ਨੂੰ ਦਿਖਾਉਣ ਲਈ ਉਸ ਨੇ ‘ਸਾਕਿਬ ਐਕਸ’ ਨਾਂ ਤੋਂ ਇਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਹੈ। ਉਹ ਬਾਲੀਵੁੱਡ ਵਿਚ ਅਭਿਨੈ ਕਰਨ ਦਾ ਵੀ ਚਾਹਵਾਨ ਹੈ।

Comment here