ਅਪਰਾਧਖਬਰਾਂ

ਬਦਰੀਨਾਥ ਧਾਮ ਚ ਨਮਾਜ਼ ਪੜ੍ਹਨ ਤੇ ਹੰਗਾਮਾ

ਹਿੰਦੂ ਜਥੇਬੰਦੀਆਂ ਭੜਕੀਆਂ, ਮੁਸਲਮ ਮਜ਼ਦੂਰਾਂ ਤੇ ਕੇਸ ਦਰਜ

ਚਮੋਲੀ– ਬੀਤੇ ਦਿਨ ਬਕਰੀਦ ਮੌਕੇ ਉਤਰਾਖੰਡ ਦੇ ਬਦਰੀਨਾਥ ਧਾਮ ‘ਚ ਉਸਾਰੀ ਦਾ ਕੰਮ ਕਰ ਰਹੇ 15 ਮਜ਼ਦੂਰਾਂ ਨੇ ਕੰਮ ਵਾਲੀ ਥਾਂ ਹੀ ਇਕ ਕਮਰੇ ਚ ਨਮਾਜ਼ ਪੜ੍ਹੀ ਤਾਂ ਪਤਾ ਲੱਗਣ ਤੇ ਹਿੰਦੂ ਜਥੇਬੰਦੀਆਂ ਭੜਕ ਪਈਆਂ, ਇਸ ਨੂੰ ਹਿੰਦੂ ਆਸਥਾ ‘ਤੇ ਹਮਲਾ ਦੱਸਿਆ ਹੈ। ਸੈਰ-ਸਪਾਟਾ ਮੰਤਰੀ ਸਤਪਾਲ ਮਹਾਜਨ ਨਾਲ ਮੁਲਾਕਾਤ ਕਰ ਕੇ ਕਾਰਵਾਈ ਲਈ ਮੰਗ ਪੱਤਰ ਸੌਂਪਿਆ। ਮੰਤਰੀ ਜੀ ਨੇ ਚਮੋਲੀ ਦੇ ਐੱਸਪੀ ਨੂੰ ਜਾਂਚ ਦੇ ਆਦੇਸ਼ ਦਿੱਤੇ। ਪੁਲਿਸ ਨੇ ਸਾਰੇ ਮਜ਼ਦੂਰਾਂ ‘ਤੇ ਪਰਚਾ ਦਰਜ ਕਰ ਲਿਆ ਹੈ। ਪਰਚੇ ਚ ਦੋਸ਼ ਇਹ ਲਾਇਆ ਹੈ ਕਿ ਮਜ਼ਦੂਰਾਂ ਨੇ ਇਕ ਕਮਰੇ ਵਿਚ ਨਮਾਜ਼ ਪੜ੍ਹ ਕੇ ਸਰੀਰਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਦਕਿ ਹਿੰਦੂ ਜਥੇਬੰਦੀਆਂ ਨੇ ਉਹਨਾਂ ਦੇ ਧਰਮ ਅਸਥਾਨ ਤੇ ਜਾਣਬੁਝ ਕੇ ਨਮਾਜ਼ ਪੜ੍ਹ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲਾਏ ਹਨ, ਪੁਲਸ ਨੇ ਡਾਂਗ ਵੀ ਬਚਾਅ ਲਈ, ਸੱਪ ਵੀ ਮਧੋਲ ਲਿਆ।

 

Comment here