ਅਪਰਾਧਸਿਆਸਤਖਬਰਾਂਦੁਨੀਆ

ਬਦਫੈਲੀ ਮਗਰੋਂ ਹਿੰਦੂ ਬੱਚੇ ਦਾ ਕਤਲ

ਇਸਲਾਮਕੋਟ-ਪਾਕਿਸਤਾਨ ਵਿੱਚ ਘਟਗਿਣਤੀ ਲੋਕਾਂ ਤੇ ਜੁਲਮ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਹੁਣ ਸਿੰਧ ਸੂਬੇ ਦੇ ਪਿੰਡ ਇਸਲਾਮਕੋਟ ’ਚ ਇਕ 11 ਸਾਲਾ ਹਿੰਦੂ ਲੜਕੇ ਨਾਲ ਬਦਫੈਲੀ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਲਾਸ਼ ਨੂੰ ਪਿੰਡ ਦੇ ਬਾਹਰ ਇਕ ਦਰੱਖਤ ਨਾਲ ਲਟਕਾ ਦਿੱਤਾ ਗਿਆ। ਇਸ ਘਟਨਾ ਕਾਰਨ ਹਿੰਦੂ ਭਾਈਚਾਰੇ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸਲਾਮਕੋਟ ਵਾਸੀ 11 ਸਾਲਾ ਹਿੰਦੂ ਲੜਕਾ ਘਰ ਤੋਂ ਬਾਜ਼ਾਰ ਗਿਆ ਪਰ ਵਾਪਸ ਘਰ ਨਹੀਂ ਆਇਆ। ਬੀਤੀ ਦੇਰ ਸ਼ਾਮ ਉਸ ਦੀ ਲਾਸ਼ ਪਿੰਡ ਦੇ ਬਾਹਰ ਇਕ ਦਰੱਖਤ ਨਾਲ ਲਟਕਦੀ ਮਿਲੀ। ਪੁਲਸ ਨੇ ਲਾਸ਼ ਨੂੰ ਉਤਾਰ ਕੇ ਪਹਿਲਾਂ ਤਾਂ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਬਣਾਇਆ ਪਰ ਪੋਸਟਮਾਰਟਮ ਤੋਂ ਬਾਅਦ ਲੜਕੇ ਨਾਲ ਬਦਫੈਲੀ ਕਰਕੇ ਉਸ ਦੀ ਗਲਾ ਦਬਾ ਕੇ ਕਤਲ ਕਰਨ ਤੋਂ ਬਾਅਦ ਹੀ ਲਾਸ਼ ਨੂੰ ਦਰੱਖਤ ’ਤੇ ਲਟਕਾਇਆ ਗਿਆ ਮਾਮਲਾ ਸਾਹਮਣੇ ਆਇਆ। ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ। ਹਿੰਦੂ ਭਾਈਚਾਰੇ ਚ ਰੋਹ ਤੇ ਰੋਸ ਪਸਰਿਆ ਪਿਆ ਹੈ।

Comment here