ਖਬਰਾਂਖੇਡ ਖਿਡਾਰੀ

ਬਡਗਾਮ ਚ ਇਨਡੋਰ ਸਟੇਡੀਅਮ ਤੇ ਉੜੀ ਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ ਜੋ਼ਰਾਂ ਸ਼ੋਰਾਂ ਤੇ

ਬਡਗਾਮ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਲਗਾਤਾਰ ਉਪਰਾਲੇ ਕਰ ਰਿਹਾ ਹੈ। ਇਸੇ ਦੇ ਮੱਦੇਨਜ਼ਰ ਬਡਗਾਮ ਜ਼ਿਲ੍ਹੇ ‘ਚ ਇਕ ਇਨਡੋਰ ਸਟੇਡੀਅਮ ਬਣਾਇਆ ਜਾ ਰਿਹਾ ਹੈ। ਜ਼ਿਲ੍ਹੇ ‘ਚ ਮੌਜੂਦਾ ਸਮੇਂ ‘ਚ ਖੁੱਲ੍ਹਾ ਖੇਡ ਦਾ ਮੈਦਾਨ ਹੈ ਜਿਥੇ ਬਹੁਤ ਸਾਡੇ ਖਿਡਾਰੀ ਖੇਡਦੇ ਹਨ ਅਤੇ ਅਭਿਆਸ ਕਰਦੇ ਹਨ। ਇਸ ਇਨਡੋਰ ਸਟੇਡੀਅਮ ਨਾਲ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਖੇਡ ਗਤੀਵਿਧੀਆਂ ਲਈ ਬਿਹਤਰ ਸੁਵਿਧਾਵਾਂ ਦੇ ਨਾਲ ਬਿਹਤਰ ਥਾਂ ਮਿਲੇਗੀ। ਸਟੇਡੀਅਮ ਇਹ ਯਕੀਨੀ ਕਰੇਗਾ ਕਿ ਮੌਸਮ ‘ਚ ਬਦਲਾਅ ਕਾਰਨ ਖੇਡਾਂ ‘ਚ ਰੁਕਾਵਟ ਨਾ ਪਵੇ ਕਿਉਂਕਿ ਕਸ਼ਮੀਰ ‘ਚ ਲੰਬੇ ਸਮੇਂ ਤਕ ਸਰਦੀ ਦਾ ਮੌਸਮ ਹੁੰਦਾ ਹੈ। ਸਰਕਾਰ ਦੇ ਇਸ ਕਦਮ ਦੀ ਖਿਡਾਰੀਆਂ ਅਤੇ ਬਡਗਾਮ ਜ਼ਿਲ੍ਹੇ ਦੇ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ। ਇਕ ਸਥਾਨਕ ਖਿਡਾਰੀ ਅਬਰਾਰ ਨੇ ਕਿਹਾ ਕਿ ਬਾਰਿਸ਼ ਕਾਰਨ ਅਸੀਂ ਠੀਕ ਢੰਗ ਨਾਲ ਨਹੀਂ ਖੇਡ ਪਾਉਂਦੇ ਸੀ, ਪਰ ਇਨਡੋਰ  ਸਟੇਡੀਅਮ ਬਣਨ ਨਾਲ ਖਰਾਬ ਮੌਸਮ ਵੀ ਸਾਡੀ ਪ੍ਰੈਕਟਿਸ ਵਿੱਚ ਰੁਕਾਵਟ ਨਹੀਂ ਪਵੇਗੀ।

ਇਸ ਦੇ ਨਾਲ ਹੀ ਨੌਜਵਾਨਾਂ ਨੂੰ ਸਿੱਖਿਆ ਖੇਤਰ ਵਿੱਚ ਵਧੀਆ ਸਹੂਲਤਾਂ ਅਤੇ ਮਹੌਲ ਦੇਣ ਦੇ ਮੱਦੇਨਜ਼ਰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਉੜੀ ਸੈਕਟਰ ਦੇ ਬੋਨੀਆਰ ਇਲਾਕੇ ਵਿਚ ਇਕ ਨਵੇਂ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ ਜ਼ੋਰਾਂ ’ਤੇ ਹੈ। ਇਸ ਨਵੇਂ ਕਾਲਜ ਦਾ ਨੀਂਹ ਪੱਥਰ ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਰੱਖਿਆ ਸੀ। ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਨੇ ਨਵੇਂ ਡਿਗਰੀ ਕਾਲਜ ਦੇ ਨਿਰਮਾਣ ਦੀ ਸ਼ਲਾਘਾ ਕੀਤੀ। ਉੜੀ ਸੈਕਟਰ ਵਿਚ ਡਿਗਰੀ ਕਾਲਜ ਬੰਦ ਹੋਣ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ। ਜੋ ਆਪਣੀ ਅੱਗੇ ਦੀ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਸਬੰਧਤ ਸਿੱਖਿਅਕ ਸੰਸਥਾਵਾਂ ਤੱਕ ਪਹੁੰਚਣ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ।  ਇਕ ਵਿਦਿਆਰਥੀ ਆਕਿਬ ਅਹਿਮਦ ਨੇ ਕਿਹਾ ਕਿ ਕਾਲਜ ਦੇ ਉਦਘਾਟਨ ਤੋਂ ਬਾਅਦ ਉਨ੍ਹਾਂ ਨੂੰ ਸਿੱਖਿਆ ਲਈ ਹੋਰ ਸੰਸਥਾਵਾਂ ਦੀ ਯਾਤਰਾ ਕਰਨ ਦੀ ਲੋੜ ਨਹੀਂ ਹੈ। ਕਾਲਜ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ, ਉਮੀਦ ਹੈ ਕਿ ਨਿਰਮਾਣ ਛੇਤੀ ਤੋਂ ਛੇਤੀ ਕੀਤਾ ਜਾਵੇਗਾ। ਓਧਰ ਸਰਕਾਰੀ ਡਿਗਰੀ ਕਾਲਜ ਬੋਨੀਆਰ ਦੇ ਪ੍ਰੋਫੈਸਰ ਡਾ. ਤਾਰਿਕ ਹੁਸੈਨ ਨੇ ਕਿਹਾ ਕਿ ਕਾਲਜ ਦੇ ਨਿਰਮਾਣ ’ਤੇ ਲੱਗਭਗ 13.92 ਕਰੋੜ ਰੁਪਏ ਦੀ ਲਾਗਤ ਆਈ ਹੈ। ਸੂਬੇ ਵਿਚ 52 ਨਵੇਂ ਸਥਾਪਤ ਕਾਲਜਾਂ ਵਿਚੋਂ ਇਕ ਸਰਕਾਰੀ ਡਿਗਰੀ ਕਾਲਜ, ਬੋਨੀਆਰ ਹੈ। ਉੱਪ ਰਾਜਪਾਲ ਮਨੋਜ ਸਿਨਹਾ ਨੇ ਅਕਤੂਬਰ 2020 ਵਿਚ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਨਿਰਮਾਣ ਦਾ ਪਹਿਲਾ ਪੜਾਅ 15 ਮਹੀਨੇ ਦੇ ਅੰਦਰ ਪੂਰਾ ਹੋ ਜਾਵੇਗਾ, ਦੂਜਾ ਪੜਾਅ 2023 ’ਚ ਸ਼ੁਰੂ ਕੀਤਾ ਜਾਵੇਗਾ। ਭਾਜਪਾ ਬਾਰਾਮੂਲਾ ਦੇ ਜ਼ਿਲ੍ਹਾ ਪ੍ਰਧਾਨ ਮੁਸ਼ਤਾਕ ਮੀਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਹਿਲਾਂ ਅੱਗੇ ਦੀ ਪੜ੍ਹਾਈ ਲਈ ਬਾਰਾਮੂਲਾ ਜਾਂ ਉੜੀ ਜਾਣਾ ਪੈਂਦਾ ਸੀ। ਮੈਂ ਬੋਨੀਆਰ ਵਿਚ ਡਿਗਰੀ ਕਾਲਜ ਦੇ ਨਿਰਮਾਣ ਲਈ ਉੱਪ ਰਾਜਪਾਲ ਦਾ ਬਹੁਤ ਧੰਨਵਾਦ ਕਰਦਾ ਹਾਂ, ਇਸ ਨਾਲ ਸਾਰੇ ਇਲਾਕੇ ਦੇ ਨੌਜਵਾਨਾਂ ਦੀਆਂ ਪੜਨ ਲਈ ਆਉਣ ਵਾਲੀਆਂ ਦਿੱਕਤਾਂ ਦੂਰ ਹੋ ਜਾਣਗੀਆਂ।

Comment here