ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਬਠਿੰਡਾ ਪੁਲਸ ਨੇ ਮੂਸੇਵਾਲਾ ਕਤਲ ਕੇਸ ਚ ਦੋ ਹੋਰ ਨੂੰ ਕੀਤਾ ਗ੍ਰਿਫਤਾਰ

ਬਠਿੰਡਾ- ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਫੜੋਫੜੀ ਜਾਰੀ ਹੈ, ਹੁਣ ਪੁਲਿਸ ਨੇ ਸ਼ਾਰਪ ਸ਼ੂਟਰ ਹਰਕਮਲ ਰਾਣੂ ਹਿਰਾਸਤ ‘ਚ ਲਿਆ ਹੈ। ਪਰਿਵਾਰ ਨੇ ਉਸਨੂੰ ਪੁਲਿਸ ਦੇ ਹਵਾਲੇ ਕੀਤਾ। ਬਠਿੰਡਾ ਦੇ ਰਹਿਣ ਵਾਲੇ ਚਰਨਜੀਤ ਸਿੰਘ ਉਰਫ਼ ਚੇਤਨ ਸੰਧੂ ‘ਤੇ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ਚ ਸ਼ਾਮਲ ਹੋਣ ਦਾ ਦੋਸ਼ ਹੈ। ਉਸਦੇ ਘਰ ਵਿੱਚ ਤਾਲਾ ਲੱਗਿਆ ਹੋਇਆ ਹੈ ਅਤੇ ਗੁਆਂਢ ਵਿੱਚ ਕੰਮ ਕਰਦੇ ਕੁਝ ਲੋਕਾਂ ਨੇ ਦੱਸਿਆ ਕਿ ਕੱਲ੍ਹ ਪੁਲਿਸ ਘਰ ਆਈ ਸੀ, ਪਰ ਉਨ੍ਹਾਂ ਦੇ ਘਰ ‘ਚ ਕੋਈ ਨਜ਼ਰ ਨਹੀਂ ਆ ਰਿਹਾ, ਘਰ ਦਾ ਦਰਵਾਜ਼ਾ ਬੰਦ ਹੈ। ਪਹਿਲਾਂ ਪੁਲੀਸ ਨੇ ਕੇਸ਼ਵ ਅਤੇ ਹਰਕਮਲ ਰਾਣੂ ਨੂੰ ਹਿਰਾਸਤ ਵਿੱਚ ਲਿਆ ਅਤੇ ਹੁਣ ਕੇਸ਼ਵ ਦਾ ਦੋਸਤ ਚੇਤਨ ਵੀ ਪੁਲੀਸ ਦੀ ਹਿਰਾਸਤ ਵਿੱਚ ਹੈ।

Comment here