ਅਪਰਾਧਸਿਆਸਤਖਬਰਾਂ

ਬਠਿੰਡਾ ਚ ਬੋਡੋ ਅੱਤਵਾਦੀ ਗ੍ਰਿਫਤਾਰ

ਦੇਸੀ ਹਥਿਆਰ ਤੇ ਕਈ ਪਾਸਪੋਰਟ ਵੀ ਬਰਾਮਦ

ਬਠਿੰਡਾ- ਇੱਥੇ ਤਿਉਹਾਰਾਂ ਦੇ ਦਿਨਾਂ ਦੌਰਾਨ ਸੀਆਈਏ ਸਟਾਫ ਵਨ ਨੇ ਅਸਾਮ ਦੇ ਬਕਸਾ ਜਿਲ੍ਹੇ ਨਾਲ ਸਬੰਧਤ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਦੇ ਇੱਕ ਖਤਰਨਾਕ ਦਹਿਸ਼ਤਗਰਦ ਨੂੰ ਦੋ ਦੇਸੀ ਪਿਸਤੌਲਾਂ ਨਾਲ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਅੱਤਵਾਦੀ ਦੀ ਪਛਾਣ ਸੰਜੇ ਬਾਰੋ ਪੁੱਤਰ ਲਾਹਿਤ ਬਾਰੋ ਵਾਸੀ ਸਿਲਾਕੁਟੀ ਜਿਲ੍ਹਾ ਬਕਸਾ ਅਸਾਮ ਦੇ ਤੌਰ ਉਤੇ ਕੀਤੀ ਗਈ ਹੈ ਜਿਸ ਕੋਲੋਂ ਇੱਕ ਅਧਾਰ ਕਾਰਡ ਵੀ ਬਰਾਮਦ ਹੋਇਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਸਬੰਧ ’ਚ ਸੰਜੇ ਬਾਰੋ ਅਤੇ ਅਮਰੀਕ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੋਟੀਆਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਪੁਲਿਸ ਕੇਸ ਦਰਜ ਕਰ ਲਿਆ ਹੈ। ਸੰਜੇ ਬਾਰੋ ਅਤੇ ਅਮਰੀਕ ਸਿੰਘ ਦੋਵੇਂ ਬਠਿੰਡਾ ’ਚ ਪਲੰਬਰ ਵਜੋਂ ਕੰਮ ਕਰਦੇ ਸਨ। ਸੰਜੇ ਬਾਰੋ ਨੂੰ ਗ੍ਰਿਫਤਾਰ ਕਰਨ ਸਮੇਂ ਪੁਲਿਸ ਨੂੰ ਦੋ ਦੇਸੀ ਕੱਟੇ ਬਰਾਮਦ  ਹੋਏ ਹਨ। ਇਸ ਦੌਰਾਨ ਉਸ ਦਾ ਸੰਪਰਕ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਚੋਟੀਆਂ ਦੇ ਅਮਰੀਕ ਸਿੰਘ ਨਾਲ ਹੋ ਗਿਆ ਜੋ ਪਲੰਬਰ ਵਜੋਂ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਉਸ ਨੂੰ ਬਠਿੰਡਾ ਲੈ ਆਇਆ ਜਿੱਥੇ ਉਸ ਨੇ ਦੋ ਪਿਸਤੌਲ ਬਣਾ ਲਏ ਅਤੇ 12 ਬੋਰ ਦੀ ਰਾਈਫਲ ਬਨਾਉਣ ਦੀ ਤਿਆਰੀ ਕਰ ਰਿਹਾ ਸੀ ਕਿ ਪੁਲਿਸ ਦੇ ਹੱਥੇ ਚੜ੍ਹ ਗਿਆ। ਉਸ ਦੇ ਮੋਬਾਇਲ ਵਿਚੋਂ ਅਸਾਮ ਦੇ ਇੱਕ ਅੱਤਵਾਦੀ ਗਰੁੱਪ ਦੀਆਂ ਤਸਵੀਰਾਂ ਵੀ ਮਿਲੀਆਂ ਹਨ। ਪੁਲਿਸ ਹੁਣ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰਨ ’ਚ ਜੁਟ ਗਈ ਹੈ।

Comment here