ਮੀਡੀਆ ਚ ਮਾਮਲਾ ਆਇਆ ਤਾਂ ਹੋਏ ਫਰਾਰ
ਮੋਗਾ-ਸਿਵਲ ਹਸਪਤਾਲ ਮੋਗਾ ‘ਚ ਇੱਕ ਬਜੁਰਗ ਜੋੜਾ ਜ਼ੇਰੇ ਇਲਾਜ ਹੈ, ਦਾਸਤਾਨ ਰੂਹ ਕੰਬਾਅ ਦੇਣ ਵਾਲੀ ਹੈ, ਦੁਖੀ ਜੋੜੇ ਨੇ ਕਿਹਾ ਹੈ ਕਿ ਸਾਰੀ ਜਾਇਦਾਦ ਆਪਣੇ ਨਾਮ ਕਰਾਉਣ ਮਗਰੋਂ ਪਿਛਲੇ ਤਿੰਨ ਸਾਲ ਤੋਂ ਨੂੰਹ ਪੁੱਤ ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਵਾ ਰਹੇ ਹਨ, ਪਹਿਲਾਂ ਵੀ ਉਨ੍ਹਾਂ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਸੀ ਅਤੇ ਉਹ ਆਪਣੀਆਂ ਧੀਆਂ ਕੋਲ ਜਾ ਕੇ ਰਹੇ, ਜਦੋਂ ਉਹ ਦੋ ਦਿਨ ਪਹਿਲਾਂ ਆਪਣੇ ਘਰ ਪਿੰਡ ਢੁੱਡੀਕੇ ਵਿਖੇ ਆਏ ਤਾਂ ਉਨ੍ਹਾਂ ਦੇ ਪੁੱਤ ਅਤੇ ਨੂੰਹ ਨੇ ਫੇਰ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ , ਪਿਓ ਦੀ ਬਾਂਹ ਤੋੜ ਦਿੱਤੀ, ਮਾਂ ਦੇ ਵੀ ਲੱਤਾਂ ਬਾਹਾਂ ਤੇ ਵੀ ਕਾਫੀ ਸੱਟਾਂ ਲੱਗੀਆਂ। ਬਜੁਰਗ ਜੋੜੇ ਦੀ ਰੋਂਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਢੁੱਡੀਕੇ ਦੀ ਸਰਪੰਚ ਮਨਿੰਦਰ ਕੌਰ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਪੀਲ ਕੀਤੀ ਕਿ ਉਹ ਇਸ ਬਜ਼ੁਰਗ ਜੋੜੇ ਦੀ ਫ਼ਰਿਆਦ ਸੁਣਨ ਤੇ ਕਾਰਵਾਈ ਕਰਵਾਉਣ। ਓਧਰ ਮਾਮਲਾ ਮੀਡੀਆ ਚ ਆਉਣ ਤੇ ਨੂੰਹ ਪੁੱਤ ਘਰ ਨੂੰ ਤਾਲੇ ਲਾ ਕੇ ਫਰਾਰ ਹੋ ਗਏ। ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
Comment here